ਸਿਹਤ ਵਿਗੜਨ ਕਾਰਨ ਕਿਸਾਨ ਆਗੂ ਡੱਲੇਵਾਲ ਨੂੰ ਬਰਨਾਲਾ ਦੇ ਹਸਪਤਾਲ ਵਿਖੇ ਕਰਵਾਇਆ ਦਾਖਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਨੌਲਾ ਮੰਡੀ ਵਿਖੇ ਮਹਾਂਪੰਚਾਇਤ ਦੌਰਾਨ ਪੇਟ ਵਿੱਚ ਹੋਇਆ ਸੀ ਤੇਜ ਦਰਦ

Farmer leader Dallewal admitted to Barnala hospital due to deteriorating health

ਬਰਨਾਲਾ: ਧਨੌਲਾ ਮੰਡੀ ਵਿਖੇ ਮਹਾਂਪੰਚਾਇਤ ਵਿਚ ਸ਼ਾਮਿਲ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਬਰਨਾਲਾ ਦੇ ਬੀ.ਐਮ.ਸੀ. ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਧਨੌਲਾ ਵਿਖੇ ਮਹਾਂਪੰਚਾਇਤ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੇ ਪੇਟ ਵਿਚ ਜ਼ਿਆਦਾ ਦਰਦ ਹੋਣ ਲੱਗ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਬੀ.ਐਮ.ਸੀ. ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਹੈ ਅਤੇ ਡਾਕਟਰਾਂ ਵਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ 133 ਦਿਨਾਂ ਬਾਅਦ ਕੱਲ੍ਹ ਹੀ ਆਪਣਾ ਮਰਨ ਵਰਤ ਖੋਲ੍ਹਿਆ ਗਿਆ ਸੀ।