ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਾਰ ਦੀ ਚੈਕਿੰਗ ਦੌਰਾਨ ਮਿਲੇ 50 ਲੁੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਆਮਦਨ ਵਿਭਾਗ ਨੂੰ ਸੌਂਪਿਆ ਮਾਮਲਾ

Khanna Police got a big success, Rs 50 lakh was found during car checking

ਸਮਰਾਲਾ/ ਲੁਧਿਆਣਾ: ਸਮਰਾਲਾ ਪੁਲਿਸ ਨੇ ਦੇਰ ਸ਼ਾਮ ਹੇਡੋਂ ਪੁਲਸ ਚੋਂਕੀ ਦੇ ਬਾਹਰ ਕੀਤੀ ਨਾਕਾਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਇਨੋਵਾ ਗੱਡੀ ਨੂੰ ਪੁਲਸ ਵੱਲੋਂ ਚੈਕਿੰਗ ਲਈ ਰੋਕਿਆ ਗਿਆ । ਇਸ ਇਨੋਵਾ ਗੱਡੀ ਵਿਚ ਦੋ ਵਿਅਕਤੀ ਸਵਾਰ ਸਨ ਅਤੇ ਚੰਡੀਗੜ ਵੱਲੋਂ ਆਉਂਦੀ ਇਸ ਗੱਡੀ ਨੂੰ ਨਾਕੇ ਤੇ ਰੋਕਿਆ ਗਿਆ ਜਦ ਇਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 500 ਦੇ ਨੋਟਾ ਦੀਆਂ 100 ਗੱਦੀਆਂ 50 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ।

ਐੱਸ.ਐੱਚ.ਓ. ਸਮਰਾਲਾ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹੇਡੋਂ ਚੋਂਕੀ ਦੇ ਬਾਹਰ ਲੁਧਿਆਣਾ-ਚੰਡੀਗੜ ਹਾਈਵੇ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਚੰਡੀਗੜ ਸਾਈਡ ਤੋਂ ਆਉਂਦੀ ਇਸ ਇਨੋਵਾ ਗੱਡੀ ਜਿਸ ਦਾ ਨੰਬਰ ਪੀ.ਬੀ 65 ਏਬੀ-0090 ਹੈ, ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਇਹ 50 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ। ਇਸ ਗੱਡੀ ’ਚ ਸਵਾਰ ਉਸ ਦੇ ਚਾਲਕ ਅਤੇ ਨਾਲ ਬੈਠੇ ਦੂਜੇ ਵਿਅਕਤੀ ਨੂੰ ਜਦੋਂ ਇਸ ਰਕਮ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਜ਼ਿਨ੍ਹਾਂ ਨੇ ਆਪਣੀ ਪਹਿਚਾਣ ਰਣਜੀਤ ਸਿੰਘ ਵਾਸੀ ਚੰਡੀਗੜ ਅਤੇ ਦੂਜੇ ਵਿਅਕਤੀ ਨੇ ਵੀ ਆਪਣਾ ਨਾ ਰਣਜੀਤ ਸਿੰਘ ਵਾਸੀ ਬਨੂੜ ਥਾਣਾ ਮੋਹਾਲੀ ਵਜੋਂ ਦੱਸੀ ਹੈ,  ਮੁੱਢਲੀ ਪੁੱਛਗਿਛ ਵਿਚ ਇਨ੍ਹਾਂ ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ, ਕਿ ਉਹ ਪ੍ਰਾਪਟੀ ਡੀਲਰ ਹਨ ਅਤੇ ਇਹ ਰਕਮ ਉਹ ਕੁਰਾਲੀ ਤੋਂ ਲੁਧਿਆਣਾ ਲੈ ਕੇ ਜਾ ਰਹੇ ਸਨ।