ਪੰਜਾਬ ਦੇ ਉੱਘੇ ਕਬੱਡੀ ਖਿਡਾਰੀ ਸੁਖਜੀਤ ਸਿੰਘ ਟਿੱਬਾ ਦਾ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਜੀਤ ਟਿੱਬਾ ਨੇ ਪੰਜਾਬ ਪੁਲਿਸ ਨੂੰ ਵੀ ਦਿੱਤੀਆਂ ਸੇਵਾਵਾਂ

Punjab's prominent Kabaddi player Sukhjit Singh Tibba passes away

ਸੁਲਤਾਨਪੁਰ ਲੋਧੀ : ਕਬੱਡੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਟਿੱਬਾ ਦੇ ਉੱਘੇ ਕਬੱਡੀ ਖਿਡਾਰੀ ਰਿਟਾਇਰਡ ਏ ਐਸ ਆਈ ਸੁਖਜੀਤ ਸਿੰਘ ਕਾਲ਼ਾ ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ।ਉਹ 55 ਸਾਲਾਂ ਦੇ ਸਨ।ਉਹ ਕਬੱਡੀ ਦੇ ਮਹਾਨ ਖਿਡਾਰੀ ਰਤਨ ਸਿੰਘ ਰੱਤੂ ਦੇ ਸਪੁੱਤਰ ਸਨ।ਉਹ ਕਾਫੀ ਸਮਾਂ ਪੰਜਾਬ ਪੁਲਿਸ ਦੀ ਟੀਮ ਵੱਲੋਂ ਖੇਡਦੇ ਰਹੇ ਸਨ।