ਪਰਵਾਸੀ ਭਾਰਤੀਆਂ ਨੂੰ ਘਰ-ਘਰ ਪਹੁੰਚਾਏਗੀ ਕੈਪਟਨ ਸਰਕਾਰ : ਭਗਵੰਤਪਾਲ ਸਿੰਘ
ਪਰਵਾਸੀ ਭਾਰਤੀਆਂ ਨੂੰ ਘਰ-ਘਰ ਪਹੁੰਚਾਏਗੀ ਕੈਪਟਨ ਸਰਕਾਰ : ਭਗਵੰਤਪਾਲ ਸਿੰਘ
ਅੰਮ੍ਰਿਤਸਰ, 6 ਮਈ ( ਸੁਖਵਿੰਦਰਜੀਤ ਸਿੰਘ ਬਹੋੜੂ ): ਦੇਸ਼ ਦੇ ਦੂਜੇ ਸੂਬਿਆਂ'ਚੋ ਪੰਜਾਬ ਵਿੱਚ ਰੋਜੀ ਰੋਟੀ ਕਮਾਉਣ ਆਏ ਕਾਮਿਆਂ, ਗਰੀਬ ਮਜਦੂਰਾਂ ਨੂੰ ਇਸ ਮਹਾਮਾਰੀ ਦੋਰਾਨ ਆਪੋ ਆਪਣੇ ਪਿਤਰੀ ਸੂਬੇ 'ਚ ਸੁਰੱਖਿਅਤ ਪਹੁੰਚਾਉਣ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕਰੇਗੀ ।
ਇਸ ਗੱਲ ਦਾ ਪ੍ਰਗਟਾਵਾ ਸੁਨੀਲ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਤੇ ਜਿਲਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਭਗਵੰਤ ਪਾਲ ਸਿੰਘ ਸੱਚਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਸੂਬਾ ਪੰਜਾਬ ਇਹ ਪਹਿਲਕਦਮੀ ਕਰ ਰਿਹਾ ਹੈ, ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੀ ਇਹ ਤਮੰਨਾ ਹੈ ਕਿ ਦੂਜੇ ਰਾਜਾਂ ਦੇ ਲੋਕ ਆਪਣੇ ਆਪਣੇ ਘਰ ਜਾਕੇ ਪਰਿਵਾਰਾਂ ਨਾਲ ਰਲਕੇ ਇਸ ਮਹਾਮਾਰੀ ਦਾ ਮੁਕਾਬਲਾ ਕਰਨ। ਇਹ ਸਾਰੇ ਪ੍ਰਸਾਸਨ ਨਾਲ ਤੇ ਦੂਜੇ ਸੂਬਿਆਂ ਨੂੰ ਜਾਣ ਵਾਲਿਆਂ ਲੋੜਵੰਦਾਂ ਨਾਲ ਤਾਲਮੇਲ ਕਰਕੇ ਸਾਰੇ ਕੰਮ ਨੂੰ ਸੁਖਾਲੇ ਤਰੀਕੇ ਨਾਲ ਚਲਾਉਣਗੇ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾਂ ਹੋਵੇ ਇਸਦਾ ਸਾਰਾ ਰਾਬਤਾ ਕੈਪਟਨ ਸੰਦੀਪ ਸੰਧੂ ਜਨਰਲ ਸੈਕਟਰੀ ਤੇ ਇੰਚਾਰਜ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਕਰਨਗੇ । ਸੱਚਰ ਨੇ ਕਿਹਾ ਕਿ ਜਿਲਾ ਅੰਮਿਰਤਸਰ ਵਿੱਚੋਂ ਜਿਹੜੇ ਪਰਵਾਸੀ ਜਾਣਾ ਚਾਹੁੰਦੇ ਹੋਣ ਉਹ ਸਾਡੇ ਕਿਸੇ ਵੀ ਕਮੇਟੀ ਦੇ ਮੈਂਬਰ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਪਰ ਸਰਕਾਰ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਲਾਜਮੀ ਹੋਵੇਗੀ।