ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਹੋਇਆ ਦਿਹਾਂਤ

ਏਜੰਸੀ

ਖ਼ਬਰਾਂ, ਪੰਜਾਬ

ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਹੋਇਆ ਦਿਹਾਂਤ

IMAGE


ਨਵੀਂ ਦਿੱਲੀ, 6 ਮਈ : ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ | ਉਹ ਕੋਰੋਨਾ ਪੀੜਤ ਸਨ | 86 ਸਾਲਾ ਅਜੀਤ ਸਿੰਘ ਦੀ ਮੰਗਲਵਾਰ ਰਾਤ ਨੂੰ  ਸਿਹਤ ਵਿਗੜ ਗਈ | ਉਨ੍ਹਾਂ ਨੂੰ  ਗੁਰੂਗਰਾਮ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਦਸਿਆ ਜਾ ਰਿਹਾ ਸੀ ਕਿ ਫੇਫੜਿਆਂ ਦੇ ਵੱਧ ਰਹੇ ਲਾਗ ਕਾਰਨ ਉਨ੍ਹਾਂ ਦੀ ਹਾਲਤ ਨਾਜੁਕ ਹੋ ਗਈ ਸੀ | ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਚੌਧਰੀ ਅਜੀਤ ਸਿੰਘ ਬਾਗਪਤ ਤੋਂ ਸੱਤ ਵਾਰ ਸੰਸਦ ਮੈਂਬਰ ਅਤੇ ਕੇਂਦਰੀ ਸਹਿਰੀ ਹਵਾਬਾਜੀ ਮੰਤਰੀ  ਰਹਿ ਚੁੱਕੇ ਹਨ | ਉਨ੍ਹਾਂ ਦੀ ਮੌਤ ਤੋਂ ਬਾਅਦ, ਬਾਗਪਤ ਸਮੇਤ ਪਛਮੀ ਉੱਤਰ ਪ੍ਰਦੇਸ ਵਿਚ ਸੋਗ ਦੀ ਲਹਿਰ ਹੈ | ਚੌਧਰੀ ਅਜੀਤ ਸਿੰਘ ਨੂੰ  ਜਾਟ ਭਾਈਚਾਰੇ ਦੇ ਵੱਡੇ ਕਿਸਾਨ ਨੇਤਾਵਾਂ ਵਿਚ ਗਿਣਿਆ ਜਾਂਦਾ ਸੀ | ਆਰਐਲਡੀ ਦੇ ਮੁਖੀ ਚੌਧਰੀ ਅਜੀਤ ਸਿੰਘ 20 ਅਪ੍ਰੈਲ ਨੂੰ  ਕੋਰੋਨਾ ਪੀੜਤ ਹੋਏ ਸਨ |     (ਏਜੰਸੀ)