ਸਿਵਲ ਹਸਪਤਾਲ ’ਚ ਡਿਜੀਟਲ ਬਲੱਡ ਪ੍ਰੈਸ਼ਰ ਮਸ਼ੀਨ ਦਾ ਸਿਵਲ ਸਰਜਨ ਵਲੋਂ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਸਿਵਲ ਹਸਪਤਾਲ ’ਚ ਡਿਜੀਟਲ ਬਲੱਡ ਪ੍ਰੈਸ਼ਰ ਮਸ਼ੀਨ ਦਾ ਸਿਵਲ ਸਰਜਨ ਵਲੋਂ ਉਦਘਾਟਨ

image

ਮਾਲੇਰਕੋਟਲਾ, 7 ਮਈ (ਮੁਹੰਮਦ ਇਸਮਾਈਲ ਏਸ਼ੀਆ) : ਸਿਵਲ ਹਸਪਤਾਲ ਮਲੇਰਕੋਟਲਾ ਦੇ ਜ਼ਿਲ੍ਹਾ ਗੈਰ ਸੰਚਾਰੀ ਰੋਗਾਂ ਦੇ ਕਲੀਨਿਕ  ਮੈਡੀਸਨ ਵਿਭਾਗ ਵਿਖੇ ਵਿਭਾਗ ਵੱਲੋਂ  ਨਵੀਂ ਭੇਜੀ ਗਈ  ਡਿਜ਼ੀਟਲ ਬਲੱਡ ਪ੍ਰੈਸ਼ਰ ਮਸ਼ੀਨ ਦਾ ਉਦਘਾਟਨ ਅੱਜ ਸਿਵਲ ਸਰਜਨ ਜ਼ਿਲ੍ਹਾ ਮਲੇਰਕੋਟਲਾ ਡਾਕਟਰ ਮੁਕੇਸ਼ ਚੰਦਰ ਵਲੋਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰ ਕੇ  ਕੀਤਾ ਗਿਆ। 
ਇਸ ਮੌਕੇ ਸਿਵਲ ਸਰਜਨ ਅਤੇ ਜ਼ਿਲ੍ਹਾ ਨੋਡਲ ਅਫਸਰ ਗੈਰ ਸੰਚਾਰੀ ਰੋਗ ਕੰਮ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਬਿੰਦੂ ਨਲਵਾ ਨੇ ਦੱਸਿਆ ਕਿ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਔਰਤਾਂ ਨੂੰ ਆਪਣਾ ਬਲੱਡ-ਪ੍ਰੈਸ਼ਰ ਸਮੇਂ-ਸਮੇਂ ਸਿਰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਗੈਰ ਸੰਚਾਰੀ ਰੋਗਾਂ ਤੋਂ ਬਚ ਸਕਣ ਇਹ ਵੀ ਕਿਹਾ ਕਿ ਮਰੀਜ਼ ਜ਼ਿਆਦਾ ਹੋਣ ਕਾਰਨ ਬਲੱਡ ਪ੍ਰੈਸ਼ਰ ਚੈੱਕ ਕਰਨ ਲਈ  ਇਹ ਮਸ਼ੀਨ ਬਹੁਤ ਲਾਹੇਵੰਦ ਹੈ ਅਤੇ ਹਰ ਮਰੀਜ਼ ਆਪਣੇ ਆਪ ਹੀ ਇਸ ਤੇ  ਆਪਣਾ ਬਲੱਡ ਪ੍ਰੈਸ਼ਰ ਦੀ ਜਾਂਚ ਆਪ ਕਰ ਸਕਦਾ ਹੈ।
 ਇਸ ਮੌਕੇ ਉਨ੍ਹਾਂ ਦੇ ਨਾਲ   ਸੀਨੀਅਰ ਮੈਡੀਕਲ ਅਫਸਰ ਮਾਲੇਰਕੋਟਲਾ ਡਾਕਟਰ ਮੁਹੰਮਦ ਅਖ਼ਤਰ,  ਜ਼ਿਲ੍ਹਾ ਐਪੀਡੀਮਾਲੋਜਿਸਟ ਡਾਕਟਰ ਮੁਹੰਮਦ ਮੁਨੀਰ,  ਡਾਕਟਰ ਜੀਨਤ ਮਹਿਦਰੂ ਐਮ.ਡੀ ਮੈਡੀਸਨ ਜਨਰਲ ਅਤੇ ਗੈਰ ਸੰਚਾਰੀ ਰੋਗਾਂ ਦੇ ਮਾਹਰ ਅਤੇ ਸਿਹਤ ਕੌਂਸਲਰ ਗੁਰਪ੍ਰੀਤ ਸਿੰਘ ਵਾਲੀਆ ਵੀ ਮੌਜੂਦ ਸਨ  
ਫੋਟੋ 7-9