ਨਵਜੋਤ ਸਿੱਧੂ ਦੇ ਮਾਮਲੇ 'ਤੇ ਵਿਚਾਰ ਲਈ ਰੱਖੀ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਮੁਲਤਵੀ
ਨਵਜੋਤ ਸਿੱਧੂ ਦੇ ਮਾਮਲੇ 'ਤੇ ਵਿਚਾਰ ਲਈ ਰੱਖੀ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਮੁਲਤਵੀ
ਚੰਡੀਗੜ੍ਹ, 6 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵਿਰੁਧ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵਲੋਂ ਪਾਰਟੀ ਹਾਈਕਮਾਨ ਨੂੰ ਕਾਰਵਾਈ ਦੀ ਕੀਤੀ ਸਿਫਾਰਿਸ਼ ਦੇ ਮਾਮਲੇ 'ਤੇ ਵਿਚਾਰ ਲਈ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਅੱਜ ਸ਼ੁਕਰਵਾਰ ਹੋਣ ਵਾਲੀ ਮੀਟਿੰਗ ਫਿਲਹਾਲ ਮੁਲਤਵੀ ਕਰ ਦਿਤੀ ਗਈ ਹੈ | ਦਸਿਆ ਜਾ ਰਿਹਾ ਹੈ ਕਿ ਕਮੇਟੀ ਦੇ ਮੁਖੀ ਏ.ਕੇ. ਐਂਟੋਨੀ ਦੇ ਬੀਮਾਰ ਹੋਣ ਕਾਰਨ ਇਹ ਮੀਟਿੰਗ ਮੁਲਤਵੀ ਕੀਤੀ ਗਈ ਹੈ ਅਤੇ ਅਗਲੇ ਹਫ਼ਤੇ ਹੁਣ ਮੀਟਿੰਗ ਦੁਬਾਰਾ ਸੱਦੀ ਜਾਵੇਗੀ | ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਬਾਅਦ ਵੀ ਵਖਰੇ ਤੌਰ 'ਤੇ ਅਪਣੀਆਂ ਮੀਟਿੰਗਾਂ ਲਗਾਤਾਰ ਕਰ ਰਹੇ ਹਨ | ਰਾਜਾ ਵੜਿੰਗ ਨੇ ਹਰੀਸ਼ ਚੌਧਰੀ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਸ ਤੋਂ ਬਾਅਦ ਚੌਧਰੀ ਨੇ ਹਾਈਕਮਾਨ ਨੂੰ ਸਿਫਾਰਿਸ਼ ਕੀਤੀ ਸੀ | ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਮਾਮਲਾ ਅਨੁਸ਼ਾਸਨੀ ਕਮੇਟੀ ਨੂੰ ਦਿਤਾ ਹੈ |