ਪੁਲਿਸ ਨੇ ਲਾਪਤਾ ਹੋਏ ਗੁਰਪਿਆਰ ਸਿੰਘ ਨੂੰ 24 ਘੰਟਿਆਂ ’ਚ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਲਾਪਤਾ ਹੋਏ ਗੁਰਪਿਆਰ ਸਿੰਘ ਨੂੰ 24 ਘੰਟਿਆਂ ’ਚ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ

image

ਲਹਿਰਾਗਾਗਾ, 7 ਮਈ (ਗੁਰਮੇਲ ਸਿੰਘ ਸੰਗਤਪੁਰਾ) : ਬੀਤੇ ਦਿਨੀਂ ਪਿੰਡ ਰਾਮਗੜ੍ਹ ਸੰਧੂਆਂ ਦਾ ਲਾਪਤਾ ਹੋਏ ਗੁਰਪਿਆਰਸਿੰਘ (15) ਨੂੰ ਲਹਿਰਾਗਾਗਾ ਪੁਲਿਸ ਨੇ ਲੱਭ ਕੇ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿਤਾ ਹੈ। ਯਾਦ ਰਹੇ ਕਿ ਗੁਰਪਿਆਰ ਸਿੰਘ ਪਿੰਡ ਖੰਡੇਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਕਲਾਸ ਵਿਚ ਪੜ੍ਹਦਾ ਹੈ। ਪਿਛਲੇ ਦਿਨੀ ਉਹ ਖੰਡੇਵਾਦ ਸਕੂਲ ਪੜ੍ਹਨ ਗਿਆ ਲਾਪਤਾ ਹੋ ਗਿਆ ਸੀ। ਜਿਸ ਦੀ ਸੂਚਨਾ ਉਸ ਦੇ ਪਿਤਾ ਅਮਰੀਕ ਸਿੰਘ ਨੇ ਲਹਿਰਾ ਪੁਲਿਸ ਨੂੰ ਦਿੱਤੀ ਸੀ। ਪੁਲਿਸ ਨੇ ਗੁਰਪਿਆਰ ਸਿੰਘ ਦੀ ਲੁਕੇਸ਼ਨ ਲਦਾ ਪਤਾ ਕਰ ਕੇ ਇਸ ਗੁੱਥੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਸੁਲਝਾਕੇ ਪਰਵਾਰ ਦੇ ਹਵਾਲੇ ਕਰ ਦਿਤਾ ਹੈ। ਇਸ ਗੱਲ ਦੀ ਜਾਣਕਾਰੀ ਅੱਜ ਥਾਣਾ ਸਦਰ ਵਿਖੇ ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਵਲੋਂ ਕਰਵਾਈ ਪ੍ਰੈੱਸ ਕਾਨਫ਼ਰੰਸ ਰਾਹੀਂ ਦਿਤੀ ਗਈ ਹੈ।
ਉਨ੍ਹਾਂ ਦਸਿਆ ਕਿ ਪਰਵਾਰ ਦੀ ਦਰਖਾਸਤ ਅਨੁਸਾਰ ਗੁਰਪਿਆਰ ਸਿੰਘ ਦੀ ਭਾਲ ਸ਼ੁਰੂ ਕਰ ਦਿਤੀ ਅਤੇ ਅੰਮਿ੍ਤਸਰ ਦਰਬਾਰ ਸਾਹਿਬ ਤੋਂ ਇਸ ਨੂੰ ਲੱਭ ਕੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਪਿਆਰ ਸਿੰਘ ਦਾ ਪਰਵਾਰ ਗੁਰਸਿੱਖ ਹੈ, ਬੱਚੇ ਦੇ ਮਨ ’ਚ ਆਇਆ ਕਿ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੈ ਜੋ ਬਿਨਾਂ ਦੱਸੇ ਘਰੋਂ ਚਲਾ ਗਿਆ। ਗੁਰਪਿਆਰ ਸਿੰਘ ਦੇ ਸਹੀ ਸਲਾਮਤ ਮਿਲ ਜਾਣ ’ਤੇ ਉਸ ਦੇ ਪਿਤਾ ਅਮਰੀਕ ਸਿੰਘ, ਪਰਵਾਰ ਅਤੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੇ ਪੁਲਿਸ ਦਾ ਧਨਵਾਦ ਕੀਤਾ।
ਫੋਟੋ 7-18