SSP ਮਨਦੀਪ ਸਿੱਧੂ ਨੇ ਹੋਣਹਾਰ ਧੀਆਂ ਨੂੰ ਆਪਣੀ ਤਨਖ਼ਾਹ ਵਿੱਚੋਂ ਦਿੱਤੀ ਸਹਾਇਤਾ ਰਾਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਸਾਡੀਆਂ ਧੀਆਂ ਸਾਡਾ ਮਾਣ ਹਨ।

photo

 

ਚੰਡੀਗੜ੍ਹ: ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਆਰਥਿਕ ਤੰਗੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੀਆਂ ਧੀਆਂ ਦੀ ਪੜ੍ਹਾਈ ਲਈ ਆਪਣੀ ਤਨਖਾਹ ਦਾ ਵੱਡਾ ਹਿੱਸਾ ਦਾਨ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਅੱਜ ਵੀ ਉਹਨਾਂ ਨੇ ਹੋਣਹਾਰ, ਹੁਸ਼ਿਆਰ ਧੀਆਂ ਨੂੰ ਆਪਣੀ ਤਨਖ਼ਾਹ ਵਿਚੋਂ ਸਹਾਇਤਾ ਰਾਸ਼ੀ ਦਿੱਤੀ। ਉਹਨਾਂ ਨੇ ਫੇਸਬੁੱਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਸਾਡੀਆਂ ਧੀਆਂ ਸਾਡਾ ਮਾਣ ਹਨ।

 

ਉਹਨਾਂ ਕਿਹਾ ਕਿ ਦਿਲੋਂ ਕੋਸ਼ਿਸ਼ ਕਰਾਂਗੇ ਕਿ ਪੜ੍ਹਨ ਵਿਚ ਹੁਸ਼ਿਆਰ ਹੋਣ ਦੇ ਬਾਵਜੂਦ, ਆਰਥਿਕ ਤੰਗੀ ਕਾਰਨ ਕੋਈ ਵੀ ਸੰਗਰੂਰ ਦੀ ਧੀ ਪੜ੍ਹਾਈ ਤੋਂ ਵਾਂਝੇ ਨਾ ਰਵੇ।  SSP ਮਨਦੀਪ ਸਿੱਧੂ ਨੇ ਕਿਹਾ ਕਿ ਮੈਂ ਆਪਣਾ ਵਾਅਦਾ ਪੂਰਾ ਕੀਤਾ ਅਤੇ ਜ਼ਰੂਰਤਮੰਦ ਧੀਆਂ ਦਾ ਆਪਣੇ ਸੰਗਰੂਰ ਦਫ਼ਤਰ ਬੁਲਾ ਕੇ ਨਿਮਰਤਾ ਸਹਿਤ Rs 51500/- ਆਪਣੀ ਤਨਖਾਹ ਵਿੱਚੋਂ ਚੈੱਕ ਦੇ ਕੇ ਸਨਮਾਨ ਕੀਤਾ। 

 

ਦੱਸ ਦੇਈਏ ਕਿ ਸੰਗਰੂਰ ਵਿਖੇ ਤੀਜੀ ਵਾਰ ਬਤੌਰ ਐਸ ਪੀ ਜੁਆਇਨ ਕਰਨ ਸਮੇਂ ਮਨਦੀਪ ਸਿੱਧੂ ਨੇ ਵਾਅਦਾ ਕੀਤਾ ਸੀ ਕਿ ਬਤੌਰ SSP ਮਿਲਣ ਵਾਲੀ ਪਹਿਲੀ ਤਨਖ਼ਾਹ ਵਿੱਚੋਂ 51 ਹਜ਼ਾਰ ਅਤੇ ਬਾਅਦ ਵਿੱਚ ਹਰ ਮਹੀਨੇ 21 ਹਜ਼ਾਰ ਹੁਸ਼ਿਆਰ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਧੀਆਂ ਨੂੰ ਦੇਵਾਂਗਾ। ਜਿਨ੍ਹਾਂ ਦੇ ਸਿਰ ਤੇ ਕਿਸੇ ਕਾਰਨ ਪਿਤਾ ਦਾ ਹੱਥ ਨਹੀਂ ਰਿਹਾ ਅਤੇ ਉਹ ਪੜਾਈ ਕਰਨਾ ਚਾਹੁੰਦੀਆਂ ਹਨ।