Punjab news : ਕਾਂਗਰਸ ਦੇ ਰਾਜ ਦੌਰਾਨ ਰਾਸ਼ਨ ਸੜਦਾ ਸੀ, ਗਰੀਬਾਂ ਦੇ ਬੱਚੇ ਭੁੱਖ ਨਾਲ ਮਰਦੇ ਸੀ : ਤਰੁਣ ਚੁੱਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News , Congress ,Tarun Chugh

Tarun Chugh

Punjab News: ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਰਾਸ਼ਨ ਸੜਦਾ ਰਹਿੰਦਾ ਸੀ , ਗਰੀਬਾਂ ਦੇ ਬੱਚੇ ਭੁੱਖ ਨਾਲ ਮਰਦੇ ਰਹਿੰਦੇ ਸੀ ਅਤੇ ਕਾਂਗਰਸ ਅਨਾਜ ਦੇ ਗੁਦਾਮਾਂ ਨੂੰ ਤਾਲੇ ਲਗਾ ਕੇ ਬੈਠ ਜਾਂਦੀ ਸੀ। ਤੁਸੀਂ ਨਰੇਂਦਰ ਮੋਦੀ ਨੂੰ ਲੈ ਕੇ ਆਏ। ਮੋਦੀ ਨੇ ਸਾਰੇ ਅਨਾਜ ਗੋਦਾਮਾਂ ਦੇ ਤਾਲੇ ਖੋਲ੍ਹ ਦਿੱਤੇ ਅਤੇ ਅੱਜ ਦੇਸ਼ ਵਿੱਚ ਮੁਫਤ ਰਾਸ਼ਨ ਦੀ ਸਕੀਮ ਚੱਲ ਰਹੀ ਹੈ।

ਤਰੁਣ ਚੁੱਘ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਤੈਅ ਕੀਤਾ ਸੀ ਕਿ ਭਾਰਤ ਵਿੱਚ ਕਦੇ ਵੀ ਧਰਮ ਦੇ ਆਧਾਰ 'ਤੇ ਰਾਖਵਾਂਕਰਨ ਨਹੀਂ ਦਿੱਤਾ ਜਾਵੇਗਾ ਪਰ ਹੁਣ ਕਾਂਗਰਸ ਸਮੇਤ ਸਮੁੱਚਾ ਇੰਡੀਆ ਗਠਜੋੜ ਪੱਛੜੀਆਂ ਸ਼੍ਰੇਣੀਆਂ ਅਤੇ ਦਲਿਤਾਂ ਦੇ ਰਾਖਵੇਂਕਰਨ 'ਤੇ ਡਾਕਾ ਮਾਰ ਕੇ ਉਸਨੂੰ ਧਰਮ ਦੇ ਆਧਾਰ 'ਤੇ ਖਾਸ ਵਰਗ ਨੂੰ ਦੇਣਾ ਚਾਹੁੰਦਾ ਹੈ।

ਚੁੱਘ ਨੇ ਕਿਹਾ ਕਿ ਸਾਡੀ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਆਦਿਵਾਸੀ ਭਰਾਵਾਂ-ਭੈਣਾਂ ਦੀ ਚੜ੍ਹਦੀ ਕਲਾ, ਮਾਣ ਅਤੇ ਸਨਮਾਨ ਲਈ ਇਮਾਨਦਾਰੀ ਨਾਲ ਯਤਨ ਕੀਤੇ ਹਨ। ਜਨ ਸਭਾ ਵਿੱਚ ਇਕੱਠੀ ਹੋਈ ਭੀੜ ਇਸ ਗੱਲ ਦਾ ਸਬੂਤ ਹੈ।

 

ਚੁੱਘ ਨੇ ਕਿਹਾ ਕਿ ਅੱਜ ਪਾਕਿਸਤਾਨ ਦੇ ਨੇਤਾ ਕਾਂਗਰਸ ਦੇ ਸ਼ਹਿਜ਼ਾਦੇ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਦੁਆ ਕਰ ਰਹੇ ਹਨ ਪਰ ਇੱਕ ਮਜ਼ਬੂਤ ​​ਭਾਰਤ ਤਾਂ ਹੁਣ ਇੱਕ ਮਜ਼ਬੂਤ ​​ਸਰਕਾਰ ਹੀ ਚਾਹੁੰਦਾ ਹੈ। ਪੂਰਾ ਭਾਰਤ ਕਹਿ ਰਿਹਾ ਹੈ, ਮਜ਼ਬੂਤ ​​ਭਾਰਤ ਲਈ ਮਜ਼ਬੂਤ ​​ਸਰਕਾਰ ਅਤੇ ਮਜ਼ਬੂਤ ​​ਸਰਕਾਰ ਲਈ ਮੋਦੀ ਸਰਕਾਰ।

ਉਨ੍ਹਾਂ ਕਿਹਾ ਕਿ ,ਨਰਿੰਦਰ ਮੋਦੀ ਗਰੀਬੀ ਦੀ ਜਿੰਦਗੀ ਜੀ ਕੇ ਆਏ ਹਨ। ਇਸ ਲਈ ਪਿਛਲੇ 10 ਸਾਲਾਂ ਵਿੱਚ ਗਰੀਬ ਕਲਿਆਣ ਲਈ ਹਰ ਯੋਜਨਾ ਦੀ ਪ੍ਰੇਰਨਾ ਮੋਦੀ ਦੇ ਜੀਵਨ ਅਨੁਭਵ ਤੋਂ ਹੀ ਹੈ। ਅੱਜ ਜਦੋਂ ਨਰਿੰਦਰ ਮੋਦੀ ਲਾਭਪਾਤਰੀਆਂ ਨੂੰ ਮਿਲਦੇ ਹਨ ਤਾਂ ਖੁਸ਼ੀ ਦੇ ਮਾਰੇ ਹੰਝੂ ਆ ਹੀ ਜਾਂਦੇ ਹੈ। ਇਨ੍ਹਾਂ ਹੰਝੂਆਂ ਨੂੰ ਸਿਰਫ਼ ਉਹੀ ਸਮਝ ਸਕਦੇ ਹਨ ,ਜਿਨ੍ਹਾਂ ਨੇ ਗਰੀਬੀ ਵੇਖੀ ਹੈ, ਜਿਨ੍ਹਾਂ ਨੇ ਦੁੱਖਾਂ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ।

ਚੁੱਘ ਨੇ ਕਿਹਾ ਕਿ ਜਿੱਥੇ ਸਰਕਾਰਾਂ ਭ੍ਰਿਸ਼ਟ ਹੋਣ, ਓਥੇ ਬਜਟ ਭਾਵੇਂ ਕਿੰਨਾ ਵੀ ਹੋਵੇ, ਵਿਕਾਸ ਸੰਭਵ ਨਹੀਂ ਹੈ। ਪੰਜਾਬ ਵੀ ਇਸੇ ਸਥਿਤੀ ਵਿੱਚੋਂ ਲੰਘ ਰਿਹਾ ਹੈ। ਟਾਰਗੇਟ ਕਿਲਿੰਗ ਹੋ ਰਹੀ ਹੈ। ਮਾਫੀਆ ਗਰਜ ਰਿਹਾ ਹੈ। ਵਿੱਤੀ ਕਰਜ਼ਾ ਲਗਾਤਾਰ ਵਧ ਰਿਹਾ ਹੈ। ਸਰਕਾਰ ਗੂੜ੍ਹੀ ਰਹੱਸਮਈ ਨੀਂਦ ਵਿੱਚ ਕੰਮ ਕਰ ਰਹੀ ਹੈ।