ਐੱਲ਼ਆਈਸੀ ਆਫ ਇੰਡੀਆ ਵੱਲੋ ਨਵੀਂਆਂ ਪਾਲਿਸੀਆਂ ਅਧਾਰ ਸਤੰਭ ਅਤੇ ਅਧਾਰਸਿਲਾ ਬਾਰੇ ਜਾਣਕਾਰੀ ਦਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਐੱਲ਼ਆਈਸੀ ਆਫ ਇੰਡੀਆ ਦੇ ਦਫਤਰ ਮੋਰਿੰਡਾ ਵਿਖੇ ਸੀਨੀਅਰ ਡਿਵੀਜਨ ਮੈਨੇਜਰ ਸ੍ਰੀ ਰੱਜਤ ਮਾਥੁਰ ਨੇ ਸਥਾਨਕ ਐੱਲ਼ਆਈਸੀ  ਦਫਤਰ ਦਾ ਦੌਰਾ ਕੀਤਾ।

LIC

ਮੋਰਿੰਡਾ,07 ਜੂਨ( ਮੋਹਨ ਸਿੰਘ ਅਰੋੜਾ) : ਅੱਜ ਐੱਲ਼ਆਈਸੀ ਆਫ ਇੰਡੀਆ ਦੇ ਦਫਤਰ ਮੋਰਿੰਡਾ ਵਿਖੇ ਸੀਨੀਅਰ ਡਿਵੀਜਨ ਮੈਨੇਜਰ ਸ੍ਰੀ ਰੱਜਤ ਮਾਥੁਰ ਨੇ ਸਥਾਨਕ ਐੱਲ਼ਆਈਸੀ  ਦਫਤਰ ਦਾ ਦੌਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਾਸ਼ਨਿਕ ਅਧਿਕਾਰੀ ਸ: ਹਰਬੰਸ ਸਿੰਘ ਨੇ ਦਸਿਆ ਕੇ ਇਸ ਮੌਕੇ ਸ੍ਰੀ ਰੱਜਤ ਮਾਥੁਰ ਨੇ ਦਸਿਆ ਕੇ ਐੱਲ਼ਆਈਸੀ ਵਲੋਂ ਚਲਾਈਆਂ ਗਈਆਂ ਦੋ ਨਵੀਂਆਂ ਪਾਲਿਸੀਆਂ ਅਧਾਰ ਸਤੰਭ ਅਤੇ ਅਧਾਰ ਸਿਲਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ।

ਉਨ੍ਹਾਂ ਦਸਿਆ ਕਿ ਇਹ ਪਾਲਸੀਆਂ ਉਨ੍ਹਾਂ ਨੂੰ ਹੀ ਦਿਤੀਆਂ ਜਾਂਦੀਆਂ ਹਨ ਜਿਨ੍ਹਾਂ ਕੋਲ ਅਧਾਰ ਕਾਰਡ ਹੈ ਅਤੇ ਜੋ 8 ਤੋਂ 55 ਸਾਲ ਤੱਕ ਦੀ ਉਮਰ ਸੀਮਾ ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਪਾਲਸੀ ਦਾ ਵਿਸ਼ੇਸ਼ਤਾ ਇਹ ਹੈ ਕਿ ਰਿਸਕ ਕਵਰ ਤੋਂ ਇਲਾਵਾ ਇਸ ਵਿਚ ਕਦੇ ਪੈਸੇ ਨਹੀਂ ਘੱਟਦੇ। ਇਸ ਮੌਕੇ ਉਨ੍ਹਾਂ ਮੋਰਿੰਡਾ ਦਫ਼ਤਰ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਏਜੰਟ ਭੂਸ਼ਣ ਕੁਮਾਰ ਗੁਪਤਾ ਦਾ ਉਨ੍ਹਾਂ ਦੇ ਘਰ ਜਾ ਕੇ ਸਨਮਾਨ ਕੀਤਾ। ਐੱਲ਼ਆਈਸੀ ਦੇ ਵੱਡੇ ਅਧਿਕਾਰੀ ਨੇ ਕਿਹਾ ਕਿ ਜੋ ਲੋਕੀ ਜੀਵਨ ਬੀਮਾ ਵਿਚ 20 ਲੱਖ ਰੁਪਏ ਤੱਕ ਦਾ ਪ੍ਰੀਮਿਅਮ 1 ਦਿਨ ਵਿਚ ਹੀ ਇੱਕਠਾ ਕਰ ਲੈਂਦੇ ਹਨ।

ਉਨ੍ਹਾਂ ਦਾ ਉਹ ਘਰ ਜਾ ਕੇ ਸਨਮਾਨ ਕਰਦੇ ਹਨ ਜਿਸ ਨਾਲ ਬੀਮਾ ਏਜੰਟ ਨੂੰ ਹੋਰ ਉਤਸ਼ਾਹ ਮਿਲਦਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਅਸੋਕ ਚੌਧਰੀ ਡਿਪਟੀ ਮੈਨੇਜਰ, ਜੈ ਕ੍ਰਿਸਨ ਰੈਣਾ ਬ੍ਰਾਂਚ ਮੈਨੇਜਰ, ਕੇਵਲ ਸਿੰਘ, ਦਲਜੀਤ ਸਿੰਘ ਚਲਾਕੀ, ਹਰਜੀਤ ਸਿੰਘ, ਜਾਦਬਿੰਦਰ ਸਿੰਘ, ਸਵਰਨ ਸਿੰਘ, ਪਵਿੱਤਰ ਸਿੰਘ, ਬਨੀਤ ਗੋਇਲ, ਪੁਰਮਿਲਾ ਕੁਮਾਰੀ, ਰਮਨਦੀਪ, ਪਰੇਮਕਾ ਪਠਾਣੀਆ, ਰਿੰਤੂ ਸ਼ਰਮਾ ਤੋਂ ਇਲਵਾ ਵਿਸਾਕ ਅਧਿਕਾਰੀ ਅਤੇ ਸਮੂਹ ਏਜੰਟ ਅਤੇ ਸਟਾਫ ਮੈਂਬਰ ਮੌਜੂਦ ਸਨ।