ਭਗਵੰਤ ਮਾਨ ਨੇ ਘੱਗਰ ਦਾ ਕੀਤਾ ਦੌਰਾ, ਘੱਗਰ ਦੀ ਮਾਰ ਤੋਂ ਬਚਾਉਣ ਲਈ ਭਗਵੰਤ ਮਾਨ ਆਏ ਅੱਗੇ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਤੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

Government of Punjab Captain Amarinder Singh Bhagwant Mann Aam Aadmi Party

ਸੰਗਰੂਰ: ਆਮ ਲੋਕਾਂ ਲਈ ਤਾਂ ਦਰਿਆ ਹੀ ਹੈ ਪਰ ਕਿਸਾਨਾਂ ਲਈ ਇਹ ਘੱਗਰ ਤੋਂ ਘਟ ਨਹੀਂ ਹੈ। ਇਕ ਵੀਡੀਉ ਵਿਚ ਵੇਖਿਆ ਜਾ ਸਕਦਾ ਹੈ ਕਿ ਕੁੱਝ ਲੋਕ ਜੋ ਕਿ ਘੱਗਰ ਦੇ ਕੰਢਿਆਂ ਤੇ ਵਸੇ ਹੋਏ ਹਨ ਅਤੇ ਬਰਸਾਤ ਦਾ ਮੌਸਮ ਹੋਣ ਕਰ ਕੇ ਇਹਨਾਂ ਲੋਕਾਂ ਦੇ ਸਾਹ ਸੁੱਕੇ ਹੋਏ ਹਨ।

ਜਿਸ ਕਾਰਨ ਹੁਣ ਘੱਗਰ ਦੀ ਤਬਾਹੀ ਤੋਂ ਬਚਣ ਲਈ ਇਹ ਲੋਕ ਅਪਣਾ ਹੀਲਾ-ਵਸੀਲਾ ਆਪ ਹੀ ਕਰ ਰਹੇ ਹਨ ਕਿਉਂ ਕਿ ਸਰਕਾਰ ਨੇ ਤਾਂ ਇਹਨਾਂ ਦੀ ਸਾਰ ਲਈ ਹੀ ਨਹੀਂ ਪਰ ਕੁੱਝ ਵਿਰੋਧੀ ਧਿਰਾਂ ਦੇ ਆਗੂ ਜ਼ਰੂਰ ਇਹਨਾਂ ਦੀ ਸਾਰ ਲੈਣ ਪਹੁੰਚ ਰਹੇ ਹਨ ਜਿਵੇਂ ਕਿ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ। ਦਰਅਸਲ ਭਗਵੰਤ ਮਾਨ ਨੇ ਮੋਨਕ ਲਾਗਲੇ ਘੱਗਰ ਦੇ ਖੇਤਰਾਂ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ।

ਇਸ ਮੌਕੇ ਉਹਨਾਂ ਨੇ ਘੱਗਰ ਦੇ ਪੱਕੇ ਬੰਨ੍ਹ ਸੰਬੰਧੀ ਚਲ ਰਹੇ ਪ੍ਰੋਜੈਕਟ ਦਾ ਅਧਿਕਾਰੀਆਂ ਤੋਂ ਵੇਰਵਾ ਵੀ ਲਿਆ ਹੈ ਤੇ ਸਰਕਾਰ ਨੂੰ ਜੰਮ ਕੇ ਕੋਸਿਆ ਹੈ। ਭਗਵੰਤ ਮਾਨ ਨੇ ਦਸਿਆ ਕਿ ਘੱਗਰ ਦੀ ਤਬਾਹੀ ਨੂੰ ਹਰ ਸਾਲ ਮੀਡੀਆ ਰਾਹੀਂ ਲੋਕਾਂ ਨੂੰ ਦਿਖਾਇਆ ਜਾਂਦਾ ਹੈ। ਉਹਨਾਂ ਨੇ ਪਿਛਲੀ ਵਾਰ ਵੀ ਇਹੀ ਕਿਹਾ ਸੀ ਪਰ ਉਸ ਸਮੇਂ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਕਿਉਂ ਕਿ ਉਸ ਸਮੇਂ ਪਾਰਲੀਮੈਂਟ ਚਲ ਰਹੀ ਸੀ।

ਇਸ ਵਾਰ ਉਹਨਾਂ ਨੇ ਡੀਸੀ ਨਾਲ ਗੱਲ ਕੀਤੀ ਹੈ ਘੱਗਰ ਆਉਣ ਦੀ ਪੂਰੀ ਸੰਭਾਵਨਾ ਹੈ ਇਹ ਨਹੀਂ ਹੈ ਕਿ ਇਹ 10 ਸਾਲਾਂ ਬਾਅਦ ਆਵੇਗਾ। ਇਸ ਮੁਸੀਬਤ ਸਬੰਧੀ ਲੋਕਾਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਲੋਕ ਅਪਣੇ ਪੈਸਿਆਂ ਤੇ ਸਾਰਾ ਇੰਤਜ਼ਾਮ ਕਰ ਰਹੇ ਹਨ ਪਰ ਪ੍ਰਸ਼ਾਸਨ ਅਜੇ ਤਕ ਐਸਟੀਮੈਟ ਬਣਾ ਰਿਹਾ ਹੈ ਜਦਕਿ ਮਾਨਸੂਨ ਕੇਰਲਾ ਵੀ ਪਹੁੰਚ ਗਈ ਹੈ।

ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਇਸ ਵਾਰ ਮਾਨਸੂਨ ਭਰਮੀ ਆ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਤਬਾਹੀ ਮਚਾ ਸਕਦੀ ਹੈ। ਫਿਲਹਾਲ ਤਾਂ ਟਰੈਕਟਰ ਲਿਆਇਆ ਜਾ ਸਕਦਾ ਹੈ, ਮਿੱਟੀ ਦਾ ਵੀ ਪ੍ਰਬੰਧ ਹੋ ਸਕਦਾ ਹੈ ਪਰ ਝੋਨਾ ਲੱਗਣ ਤੋਂ ਬਾਅਦ ਇੱਥੇ ਕੰਮ ਰੁਕ ਜਾਣਾ ਹੈ। ਉਹਨਾਂ ਕਿਹਾ ਕਿ ਜੇ ਉਹਨਾਂ ਨੂੰ ਘੱਗਰ ਲਈ ਐਂਪੀਲੈਂਟ ਵਿਚੋਂ ਪੈਸੇ ਦੇਣੇ ਪਏ ਤਾਂ ਉਹ ਜ਼ਰੂਰ ਦੇਣਗੇ।

ਉੱਧਰ ਲੋਕਾਂ ਦੇ ਵੀ ਇਹੀ ਬੋਲ ਸਨ ਕਿ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੂੰ ਨਿਜੀ ਪੈਸਿਆਂ ਚੋਂ ਕੁੱਝ ਪੈਸੇ ਦੇ ਗਏ ਸਨ। ਪਰ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ ਹੈ। ਲਗਭਗ 20 ਕਿਲੋਮੀਟਰ ਦੀ ਥਾਂ ਹੈ ਜਿੱਥੋਂ ਘੱਗਰ ਆਉਣ ਦਾ ਖਤਰਾ ਹੈ। ਹੁਣ ਤਕ ਕਾਫੀ ਥਾਂ ਤੇ ਬੰਨ੍ਹ ਦਾ ਪੱਕਾ ਇਤਜ਼ਾਮ ਕਰ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।