ਟਰਾਈਡੈਂਟ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਗਏ 100 ਆਕਸੀਜਨ ਕੰਨਸਟ੍ਰੇਟਰ ਸਿਲੰਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ

100 Oxygen Concentrator Cylinders donated by Trident

ਬਰਨਾਲਾ( Barnala)  (ਲਖਵੀਰ ਚੀਮਾ)  ਟਰਾਈਡੈਂਟ ਗਰੁੱਪ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ( Barnala) 'ਚ ਪੰਜਾਬ ਸਰਕਾਰ ( Government of Punjab) ਨੂੰ ਕੋਰੋਨਾ ਖਿਲਾਫ ਲੜਾਈ ਲੜਨ ਲਈ 100 ਆਕਸੀਜਨ ਕੰਨਸਟ੍ਰੇਟਰ ਸਿਲੰਡਰ (Oxygen Concentrator Cylinders) ਦਿੱਤੇ ਗਏ। ਪੰਜਾਬ ਸਰਕਾਰ ( Government of Punjab) ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਵਿਚੋਂ ਜ਼ਿਲ੍ਹਾ ਬਰਨਾਲਾ( Barnala) ਅਤੇ ਫਤਿਹਗੜ੍ਹ ਸਾਹਿਬ ਨੂੰ 10-10, ਮੋਗਾ, ਕਪੂਰਥਲਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ 20-20 ਭੇਜੇ ਜਾ ਰਹੇ ਹਨ।

ਇਸ ਮੌਕੇ ਟਰਾਈਡੈਂਟ ਗਰੁੱਪ ਦੇ ਸਲਾਹਕਾਰ ਗੁਰਲਵਲੀਨ ਸਿੱਧੂ, ਸਾਬਕਾ ਆਈ.ਏ.ਐੱਸ ਅਫ਼ਸਰ ਨੇ ਦੱਸਿਆ ਕਿ ਮਹਾਮਾਰੀ ਦੇ ਦੌਰ ਵਿਚ ਟਰਾਈਡੈਂਟ ਗਰੁੱਪ ਵੱਲੋਂ ਲੋਕਾਂ ਦੀ ਨਿਰੰਤਰ ਮਦਦ ਕੀਤੀ ਜਾ ਰਹੀ ਹੈ। ਮਾਸਕ, ਸੈਨੇਟਾਈਜ਼ਰ ਆਦਿ ਦੀ ਵੰਡ ਤੋਂ ਇਲਾਵਾ ਟਰਾਈਡੈਂਟ ਗਰੁੱਪ ਵੱਲੋ ਕੰਨਸਟ੍ਰੇਟਰ ਸਿਲੰਡਰ ਅਤੇ ਹੋਰ ਚੀਜ਼ਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਟਰਾਈਡੈਂਟ ਦੇ ਐਮਡੀ ਰਾਜਿੰਦਰ ਗੁਪਤਾ ਦੀ ਹਮੇਸ਼ਾ ਸੋਚ ਰਹੀ ਹੈ ਕਿ ਲੋੜ ਸਮੇਂ ਮਨੁੱਖਤਾ ਦੀ ਸੇਵਾ ਕੀਤੀ ਜਾਵੇ। ਜਿਸ ਤਹਿਤ ਅੱਜ ਅੱਜ 100 ਆਕਸੀਜਨ ਕੰਨਸਟ੍ਰੇਟਰ ਸਿਲੰਡਰ (Oxygen Concentrator Cylinders) ਪੰਜਾਬ ਸਰਕਾਰ ( Government of Punjab) ਨੂੰ ਦਿੱਤੇ ਗਏ ਹਨ ਉਧਰ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਟਰਾਈਡੈਂਟ ਗਰੁੱਪ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਗਰੁੱਪ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਆਮ ਜਨਤਾ ਨੂੰ ਰਾਹਤ ਦੇਣ ਲਈ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਸਿਲੰਡਰ ਕੋਰੋਨਾ ਪੀੜਤਾਂ ਲਈ ਅਤਿ ਸਹਾਇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਬ੍ਰੇਵ ਹਰਟ ਸੰਸਥਾ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ 23 ਆਕਸੀਜਨ ਕੰਨਸਟ੍ਰੇਟਰ ਸਿਲੰਡਰ (Oxygen Concentrator Cylinders)  ਦਿੱਤੇ ਗਏ ਸਨ। ਇਹ ਸਾਰੇ ਸਿਲੰਡਰ ਲੋੜ ਅਨੁਸਾਰ ਵੱਖ-ਵੱਖ ਸਿਹਤ ਕੇਂਦਰਾਂ ਨੂੰ ਦਿੱਤੇ ਗਏ ਹਨ।

 

ਇਹ ਵੀ ਪੜ੍ਹੋ:  'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ

 

 

 

ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਆਕਸੀਜਨ ਕੰਨਸਟ੍ਰੇਟਰ ਸਿਲੰਡਰ (Oxygen Concentrator Cylinders) ਬੈਂਕ ਵੀ ਬਣਾਇਆ ਗਿਆ ਹੈ, ਜਿੱਥੇ ਘਰਾਂ ਚ ਇਕਾਂਤਵਾਸ ਚ ਰਹਿ ਰਹੇ ਕੋਵਿਡ ਮਰੀਜ਼ਾਂ ਨੂੰ ਸਿਲੰਡਰ ਦਿੱਤਾ ਜਾਂਦਾ ਹੈ। ਘਰ ਚ ਰਹਿ ਰਹੇ ਮਰੀਜ਼ ਲਈ ਸਿਲੰਡਰ ਲੈਣ ਲਈ ਕੋਈ ਵੀ ਵਿਅਕਤੀ ਜ਼ਿਲ੍ਹਾ ਰੈਡ ਕ੍ਰਾਸ ਸੋਸਾਇਟੀ ਵਿਖੇ ਸੰਪਰਕ ਕਰ ਸਕਦਾ ਹੈ।