ਦਲੀਪ ਕੁਮਾਰ ਨੂੰ  ਸਾਹ ਲੈਣ 'ਚ ਦਿੱਕਤ, ਹਸਪਤਾਲ ਦਾਖ਼ਲ

ਏਜੰਸੀ

ਖ਼ਬਰਾਂ, ਪੰਜਾਬ

ਦਲੀਪ ਕੁਮਾਰ ਨੂੰ  ਸਾਹ ਲੈਣ 'ਚ ਦਿੱਕਤ, ਹਸਪਤਾਲ ਦਾਖ਼ਲ

image

ਮੁੰਬਈ, 6 ਜੂਨ : ਮਸ਼ਹੂਰ ਅਦਾਕਾਰ ਦਲੀਪ ਕੁਮਾਰ ਨੂੰ  ਸਾਹ ਲੈਣ ਵਿਚ ਦਿੱਕਤ ਕਾਰਨ ਐਤਾਵਰ ਸਵੇਰੇ ਇਥੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਨੇ ਦਸਿਆ ਕਿ ਦਲੀਪ ਕੁਮਾਰ (98) ਨੂੰ  ਸਵੇਰੇ ਕਰੀਬ ਸਾਢੇ ਅੱਠ ਵਜੇ ਉਪ ਨਗਰ ਖਾਰ ਸਥਿਤ ਹਿੰਦੂਜਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਉਨ੍ਹਾਂ ਦਸਿਆ,''ਅੱਜ ਸਵੇਰੇ ਦਲੀਪ ਕੁਮਾਰ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ  ਸਾਹ ਲੈਣ ਵਿਚ ਦਿੱਕਤ ਹੋਣ ਲੱਗੀ | ਉਹ ਹਾਲੇ ਖਾਰ ਸਥਿਤ ਗ਼ੈਰ ਕੋਵਿਡ ਹਿੰਦੂਜਾ ਹਸਪਤਾਲ ਵਿਚ ਦਾਖ਼ਲ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ |'' ਡਾ. ਨਿਤਿਨ ਗੋਖਲੇ ਦੀ ਅਗਵਾਈ ਵਿਚ ਇਕ ਡਾਕਟਰਾਂ ਦਾ ਦਲ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ |          (ਪੀਟੀਆਈ)