SGPC ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਗੀਰਦਾਰਾਂ ਦੇ ਚੁੰਗਲ 'ਚੋਂ ਮੁਕਤ ਕਰੋ - ਗੁਰਜੀਤ ਸਿੰਘ ਔਜਲਾ
ਕੀ ਤੁਸੀਂ ਇਹ ਮੁੱਦਾ ਮੁੱਖ ਮੰਤਰੀ ਅਤੇ SGPC ਕੋਲ ਚੁੱਕ ਸਕਦੇ ਹੋ?
ਚੰਡੀਗੜ੍ਹ : ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ।
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਬ੍ਹ ਜੀ, ਤੁਸੀਂ ਸਿੱਖ ਰਾਜ ਦੀ ਚਿੰਤਾ ਪ੍ਰਗਟ ਕੀਤੀ ਸੀ, ਕੀ ਤੁਸੀਂ 5 ਵਾਰ ਪੰਥਕ ਮੁੱਖ ਮੰਤਰੀ ਦੇ ਕਾਰਜਕਾਲ ਖ਼ਾਸ ਤੌਰ 'ਤੇ ਲਗਾਤਾਰ 10 ਸਾਲਾਂ ਵਿੱਚ ਸਮਾਈ ਹੋਈ ਦੌਲਤ ਬਾਰੇ ਵੀ ਚਿੰਤਾ ਕਰ ਸਕਦੇ ਹੋ? ਕ੍ਰਿਪਾ ਕਰਕੇ SGPC ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਨ੍ਹਾਂ ਜਗੀਰਦਾਰਾਂ ਦੇ ਚੁੰਗਲ 'ਚੋਂ ਮੁਕਤ ਕਰੋ।''
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵੀਟ ਵਿਚ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਤੁਸੀਂ ਧਰਮ ਪਰਿਵਰਤਨ ਬਾਰੇ ਚਿੰਤਾ ਪ੍ਰਗਟਾਈ ਸੀ। ਕੀ ਤੁਸੀਂ ਇਹ ਮੁੱਦਾ ਮੁੱਖ ਮੰਤਰੀ ਅਤੇ SGPC ਕੋਲ ਚੁੱਕ ਸਕਦੇ ਹੋ, ਜਿਨ੍ਹਾਂ ਨੂੰ ਸਿੱਖਿਆ ਅਤੇ ਸਿਹਤ ਖੇਤਰ 'ਤੇ ਧਿਆਨ ਦੇਣਾ ਚਾਹੀਦਾ ਸੀ। ਯਾਦ ਰੱਖਣਾ, ਲੋਕ ਇੱਕ ਬਿਹਤਰ ਸਿਹਤ ਅਤੇ ਵਿਦਿਅਕ ਢਾਂਚੇ ਨੂੰ ਤਰਜੀਹ ਦਿੰਦੇ ਹਨ।