ਮੁਅੱਤਲ ਡੀਐਸਪੀ ਦਵਿੰਦਰ ਵਿਰੁਧ ਦੋਸ਼ ਪੱਤਰ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਮੀ ਜਾਂਚ ਏਜੰਸੀ ਨੇ ਦੇਸ਼ ਵਿਚ ਕਥਿਤ ਅਤਿਵਾਦੀ ਗਤੀਵਿਧੀਆਂ ਲਈ ਜੰਮੂ ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਸਣੇ ਛੇ ਜਣਿਆਂ

DSP Davinder Singh

ਜੰਮੂ,  6 ਜੁਲਾਈ : ਕੌਮੀ ਜਾਂਚ ਏਜੰਸੀ ਨੇ ਦੇਸ਼ ਵਿਚ ਕਥਿਤ ਅਤਿਵਾਦੀ ਗਤੀਵਿਧੀਆਂ ਲਈ ਜੰਮੂ ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਸਣੇ ਛੇ ਜਣਿਆਂ ਵਿਰੁਧ ਸੋਮਵਾਰ ਨੂੰ ਦੋਸ਼ ਪੱਤਰ ਦਾਖ਼ਲ ਕੀਤਾ। ਅਧਿਕਾਰੀਆਂ ਅਨੁਸਾਰ ਦੋਸ਼ ਪੱਤਰ 'ਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਹਿਜ਼ਬੁਲ  ਦੇ ਕਮਾਡਰ ਸਇਅਦ ਨਵੀਦ ਮੁਸ਼ਤਾਕ ਉਰਫ਼ ਨਵੀਦ ਬਾਬੂ, ਜਥੇਬੰਦੀ ਦੇ ਕਥਿਤ ਭੂਮੀਗਤ ਕਾਰਕੁਨ ਇਰਫ਼ਾਨ ਸ਼ਫ਼ੀ ਮੀਰ ਅਤੇ ਇਸ ਦੇ ਮੈਂਬਰ ਰਫ਼ੀ ਅਹਿਮਦ ਰਾਠੌਰ ਦਾ ਵੀ ਨਾਮ ਹੈ। ਕਾਰੋਬਾਰੀ ਤਨਵੀਰ ਅਹਿਮਦ ਵਾਣੀ ਅਤੇ ਨਵੀਦ ਬਾਬੂ ਦੇ ਭਰਾ ਸਇਅਦ ਇਰਫ਼ਾਨ ਅਹਿਮਦ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਸਾਲ ਜਨਵਰੀ ਵਿਚ ਗ੍ਰਿਫ਼ਤਾਰੀ ਕੀਤੇ ਗਏ ਦਵਿੰਦਰ ਸਿੰਘ 'ਤੇ ਸੁਰੱਖਿਅਤ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਜ਼ਰੀਏ ਪਾਕਿਸਤਾਨ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਦਾ ਦੋਸ਼ ਹੈ।  (ਏਜੰਸੀ)