9 ਸਿੱਖਾਂ ਨੂੰ ਅਤਿਵਾਦੀ ਐਲਾਨੇ ਜਾਣਾ ਨਿੰਦਾਯੋਗ : ਭਾਈ ਕੰਵਰਪਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਲ ਖ਼ਾਲਸਾ ਦੇ ਮੁੱਖ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਨੂ ਅਤੇ ਹੋਰ 9 ਸਿੱਖਾਂ ਨੂੰ ਅਤਿਵਾਦੀ ਐਲਾਨੇ ਜਾਣਾ ਅਤਿ ਨਿੰਦਾਯੋਗ ਹੈ।

bhai kanwarpal singh

ਦਲ ਖ਼ਾਲਸਾ ਦੇ ਮੁੱਖ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਨੂ ਅਤੇ ਹੋਰ 9 ਸਿੱਖਾਂ ਨੂੰ ਅਤਿਵਾਦੀ ਐਲਾਨੇ ਜਾਣਾ ਅਤਿ ਨਿੰਦਾਯੋਗ ਹੈ। ਮੋਦੀ ਸਰਕਾਰ ਸਿੱਖ ਕੌਮ ਦੇ ਅਕਸ ਅਤੇ ਆਜ਼ਾਦੀ ਸੰਘਰਸ਼ ਨੂੰ ਅਤਿਵਾਦ ਦੇ ਨਾਂ ਹੇਠ ਨਿਪਟਾਉਣਾ ਚਾਹੁੰਦੀ ਹੈ ਜਦਕਿ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਸਿੱਖ ਅਤਿਵਾਦੀ ਨਹੀਂ ਅਤੇ ਆਜ਼ਾਦੀ ਪਸੰਦ ਹਨ। ਇਸ ਨਾਲ ਮੋਦੀ ਸਰਕਾਰ ਦੀ ਘੱਟ ਗਿਣਤੀ ਵਿਰੋਧੀ ਮਾਨਸਿਕਤਾ ਹੀ ਸਪੱਸ਼ਟ ਹੋਈ ਹੈ। ਰੈਫ਼ਰੈਂਡਮ ਦੌਰਾਨ ਮਜਹੂਰੀ ਤਰੀਕੇ ਨਾਲ ਆਜ਼ਾਦੀ ਦੀ ਗੱਲ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਪੁਲਿਸ ਕਾਰਵਾਈ ਗ਼ਲਤ ਹੈ।

ਕੇਂਦਰ ਸਰਕਾਰ ਸੋਧੇ ਹੋÂੈ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਐਕਟ ਦੀ ਦੁਰਵਰਤੋਂ ਕਰ ਰਹੀ ਹੈ। ਪਹਿਲਾਂ ਕਸ਼ਮੀਰੀਆਂ ਤੋਂ ਧੱਕੇ ਨਾਲ ਉਨ੍ਹਾਂ ਦੇ ਹੱਕ ਖੋਹੇ ਗਏ ਹਨ। ਦਲ ਖ਼ਾਲਸਾ ਜਮਹੂਰੀ ਤਰੀਕੇ ਨਾਲ ਖ਼ਾਲਿਸਤਾਨ ਲਈ ਜਦੋਜਹਿਦ ਦਾ ਹਾਮੀ ਹੈ ਪਰ ਪੰਨੂ ਦੀ ਮੁਹਿੰਮ ਬਾਰੇ ਕਈ ਭਰਮ ਭੁਲੇਖੇ ਹਨ ਜਿਸ ਬਾਰੇ ਕਈ ਵਾਰ ਪੁੱਛੇ ਜਾਣ 'ਤੇ ਉਸ ਨੇ ਸਪੱਸ਼ਟ ਨਹੀਂ ਕੀਤਾ। ਰੈਫਰੈਂਡਮ ਯੂ.ਐਨ. ਦੀ ਦੇਖ ਰੇਖ ਵਿਚ ਹੀ ਹੋ ਸਕਦਾ ਹੈ।