ਕਤਰ ਏਅਰਵੇਜ਼ ਵਲੋਂ ਦੋਹਾ-ਟੋਰਾਂਟੋ ਸਿੱਧੀ ਉਡਾਨ ਸ਼ੁਰੂ : ਸਮੀਪ ਸਿੰਘ ਗੁਮਟਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਨੇਡਾ ਵਸੇ ਪੰਜਾਬੀਆਂ ਲਈ ਇਕ ਚੰਗੀ ਖ਼ਬਰ ਹੈ ਕਿ ਟੋਰਾਂਟੋ ਅਤੇ ਅੰਮ੍ਰਿਤਸਰ, ਪੰਜਾਬ ਦਰਮਿਆਨ

File Photo

ਅੰਮ੍ਰਿਤਸਰ, 6 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਨੇਡਾ ਵਸੇ ਪੰਜਾਬੀਆਂ ਲਈ ਇਕ ਚੰਗੀ ਖ਼ਬਰ ਹੈ ਕਿ ਟੋਰਾਂਟੋ ਅਤੇ ਅੰਮ੍ਰਿਤਸਰ, ਪੰਜਾਬ ਦਰਮਿਆਨ ਹਵਾਈ ਸਫ਼ਰ, ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਸੁਖਾਲਾ ਹੋ ਜਾਵੇਗਾ। ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਪਹਿਲਕਦਮੀ) ਨੇ ਕਤਰ ਏਅਰਵੇਜ ਵਲੋਂ ਦੋਹਾ ਤੋਂ ਟੋਰਾਂਟੋ ਲਈ 4 ਜੁਲਾਈ ਤੋਂ ਹਫ਼ਤਾਵਾਰੀ ਤਿੰਨ ਸਿੱਧੀਆਂ ਉਡਾਣਾਂ ਦੇ ਸ਼ੁਰੂ ਹੋਣ ਦਾ ਸਵਾਗਤ ਕੀਤਾ ਹੈ।

ਕੈਨੇਡਾ ਤੋਂ ਇਨੀਸ਼ੀਏਟਿਵ ਦੇ ਉਤਰੀ ਅਮਰੀਕਾ ਦੇ ਕਨਵੀਨਰ, ਅਨੰਤਦੀਪ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਤਰ ਏਅਰ ਵਲੋਂ ਦੋਹਾ-ਟੋਰਾਂਟੋ ਸਿੱਧੀ ਉਡਾਣ ਸ਼ੁਰੂ ਕੀਤੇ ਜਾਣ ਨਾਲ ਪੰਜਾਬੀਆਂ ਨੂੰ ਵੀ ਰਾਹਤ ਮਿਲੇਗੀ, ਕਿਉਂਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਤੋਂ ਬਾਦ ਦੋਹਾ ਰਾਹੀਂ ਟੋਰਾਂਟੋ ਨਾਲ ਜੁੜ ਜਾਵੇਗਾ।

 ਕਤਰ ਏਅਰਵੇਜ਼ ਦੀਆਂ ਪਹਿਲਾਂ ਤੋਂ ਹੀ ਦੋਹਾ ਅਤੇ ਅੰਮ੍ਰਿਤਸਰ ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਹਨ। ਦੋਹਾ ਰਾਹੀਂ ਪੰਜਾਬੀ ਉੱਤਰੀ ਅਮਰੀਕਾ ਦੇ ਤਕਰੀਬਨ ਨੋਂ ਹਵਾਈ ਅੱਡਿਆਂ ਨਾਲ ਸਿੱਧੇ ਜੁੜੇ ਹੋਏ ਹਨ, ਜਿਸ ਵਿਚ ਕੈਨੇਡਾ ਦੇ ਮੋਂਟਰੀਅਲ ਲਈ ਚਾਰ ਹਫ਼ਤਾਵਾਰੀ ਉਡਾਣਾਂ ਵੀ ਸ਼ਾਮਲ ਹਨ। ਦੋਹਾ-ਟੋਰਾਂਟੋ ਦਰਮਿਆਨ ਸ਼ੁਰੂ ਹੋਈ ਇਸ ਉਡਾਣ ਦਾ ਸਮਾਂ ਇਹ ਦਰਸਾਉਂਦਾ ਹੈ ਕਿ ਪੰਜਾਬੀ ਸਿਰਫ 3 ਘੰਟੇ 45 ਮਿੰਟ ਦੇ ਇੰਤਜਾਰ ਤੋਂ ਬਾਅਦ ਦੋਹਾ ਤੋਂ ਟੋਰਾਂਟੋ ਜਾਂ ਵਾਪਸੀ 'ਤੇ ਅੰਮ੍ਰਿਤਸਰ ਲਈ ਉਡਾਣ ਲੈ ਸਕਣਗੇ।

ਕੈਨੇਡਾ ਦੇ ਟੋਰਾਂਟੋ, ਵੈਨਕੁਵਰ, ਕੈਲਗਰੀ ਸ਼ਹਿਰਾਂ ਦੇ ਆਸ-ਪਾਸ ਪੰਜਾਬੀਆਂ ਦੀ ਵੱਡੀ ਗਿਣਤੀ ਵਸੀ ਹੋਈ ਹੈ। ਫ਼ਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਦਸਿਆ ਕਿ ਕਤਰ ਏਅਰਵੇਜ਼ ਨੇ ਅਪ੍ਰੈਲ-ਮਈ ਦੇ ਮਹੀਨੇ ਵਿਚ ਇਕੱਲੇ ਅੰਮ੍ਰ੍ਰਤਿਸਰ ਹਵਾਈ ਅੱਡੇ ਤੋਂ ਵੱਡੀ ਗਿਣਤੀ ਵਿਚ ਲਗਭਗ 8000 ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਭੇਜਣ ਲਈ ਕੈਨੇਡਾ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ। ਕਤਰ ਏਅਰਵੇਜ਼ ਦੀ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਵਿਖੇ 4 ਜੁਲਾਈ, 2020 ਦੀ ਦੁਪਹਿਰ ਨੂੰ ਪਹਿਲੀ ਵਪਾਰਕ ਉਡਾਣ ਪਹੁੰਚੀ।

ਇਸ ਰੂਟ 'ਤੇ ਏਅਰਬੱਸ ਏ350-900 ਦੇ ਜਹਾਜ਼, ਜਿਸ ਵਿਚ ਬਿਜ਼ਨਸ ਕਲਾਸ ਵਿਚ 36 ਸੀਟਾਂ ਅਤੇ ਇਕਾਨੋਮੀ ਕਲਾਸ ਵਿਚ 247 ਸੀਟਾਂ ਦੀ ਵਰਤੋਂ ਕੀਤੀ ਜਾਵੇਗੀ। ਦੂਜੇ ਪਾਸੇ, ਕਤਰ ਦੇ ਅੰਮ੍ਰਿਤਸਰ ਲਈ ਭਾਰਤ ਸਰਕਾਰ ਨਾਲ ਹੋਏ ਹਵਾਈ ਸਮਝੋਤੇ ਯਾਤਰੀਆਂ ਦੀ ਗਿਣਤੀ ਨਾ ਵਧਾਉਣ 'ਤੇ ਅਸਰ ਪਾਉਂਦੇ ਹਨ। ਜੇਕਰ ਭਾਰਤ ਸਰਕਾÀ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਹਰ ਹਫ਼ਤੇ ਜ਼ਿਆਦਾ ਯਾਤਰੀ ਲਿਆਉਣ ਦੀ ਇਜਾਜਤ ਦੇਣ ਤਾਂ ਉਹ 179 ਸਵਾਰੀਆਂ ਨਾਲੋਂ ਵੀ ਵੱਡਾ ਜਹਾਜ਼ ਲਿਆ ਸਕਦੇ ਹਨ