ਫ਼ੌਜੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਜੱਦੀ ਪਿੰਡ ਸ਼ੇਰੋਂ ਵਿਖੇ ਕੀਤਾ ਗਿਆ ਅੰਤਮ ਸਸਕਾਰ

File Photo

ਚੋਹਲਾ ਸਾਹਿਬ, 6 ਜੁਲਾਈ (ਰਾਕੇਸ਼ ਬਾਵਾ/ਪਰਮਿੰਦਰ ਸਿੰਘ): ਇਥੋਂ ਨਜ਼ਦੀਕ ਪਿੰਡ ਸ਼ੇਰੋਂ ਦਾ ਵਸਨੀਕ ਸਤਨਾਮ ਸਿੰਘ ਜੋ ਫ਼ੌਜ (34 ਬਟਾਲੀਅਨ  ਬੀ.ਐਸ.ਐਫ਼) ਵਿਚ ਤ੍ਰਿਪੁਰਾ ਅਸਾਮ ਵਿਖੇ ਡਿਊਟੀ ਨਿਭਾ ਰਿਹਾ ਸੀ ਜਿਸ ਦੀ ਦਿਲ ਦੇ ਦੌਰੇ ਨਾਲ ਮੌਤ ਡਿਊਟੀ ਦੌਰਾਨ ਹੀ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ੌਜੀ ਸਤਨਾਮ ਸਿੰਘ ਪੁੱਤਰ ਸੁੱਖ ਰਾਮ ਵਾਸੀ ਸ਼ੇਰੋਂ ਜੋ ਫ਼ੌਜ ਵਿਚ ਤ੍ਰਿਪੁਰਾ ਅਸਾਮ ਵਿਖੇ ਡਿਊਟੀ ਨਿਭਾ ਰਿਹਾ ਸੀ ਜਿਸ ਦੀ ਮਿਤੀ 2 ਜੁਲਾਈ ਨੂੰ ਡਿਊਟੀ ਦੌਰਾਨ ਦਿਲ ਦੇ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ

ਜਿਸ ਦੀ ਮ੍ਰਿਤਕ ਦੇਹ ਬਕਸੇ ਵਿਚ ਬੰਦ ਕਰ ਕੇ ਪੂਰੇ ਸਤਿਕਾਰ ਅਤੇ ਰਸਮਾਂ ਅਨੁਸਾਰ ਫ਼ੌਜ ਦੀ ਟੁਕੜੀ ਵਲੋਂ ਉਸ ਦੇ ਜੱਦੀ ਪਿੰਡ ਸ਼ੇਰੋਂ ਵਿਖੇ ਲਿਆਂਦੀ ਗਈ ਜਿਸ ਨੂੰ ਦੇਖ ਪੂਰਾ ਪਰਵਾਰ ਰੋ ਰੋ ਬੇਹਾਲ ਹੋ ਗਿਆ ਅਤੇ ਇਲਾਕੇ ਦੇ ਲੋਕਾਂ ਵਿਚ ਗਮੀ ਦੀ ਲਹਿਰ ਫੈਲ ਗਈ। ਫ਼ੌਜੀ ਸਤਨਾਮ ਸਿੰਘ ਦੇ ਅੰਤਮ ਸਸਕਾਰ ਉਸ ਦੇ ਜੱਦੀ ਪਿੰਡ ਸ਼ੇਰੋਂ ਵਿਖੇ ਫ਼ੌਜੀਆਂ ਵਲੋਂ ਸਲਾਮੀ ਦੇ ਕੇ ਇਲਾਕੇ ਦੇ ਪਰਵਾਰਕ ਮੈਂਬਰਾਂ  ਰਿਸ਼ਤੇਦਾਰਾਂ, ਪਤਵੰਤਿਆਂ ਅਤੇ ਸਰਪੰਚਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਮ੍ਰਿਤਕ ਸਤਨਾਮ ਸਿੰਘ ਫ਼ੌਜੀ ਅਪਣੇ ਮਗਰ ਅਪਣੀ ਪਤਨੀ ਮਨਦੀਪ ਕੌਰ, ਬੇਟਾ ਰੋਬਨ ਸਿੰਘ 10 ਸਾਲ ਅਤੇ ਬੇਟੀ ਜੋਬਨਦੀਪ ਕੌਰ 6 ਸਾਲ ਮਾਤਾ ਮਨਜੀਤ ਕੌਰ, ਇਕ ਭਰਾ ਅਤੇ ਦੋ ਭੈਣਾਂ ਨੂੰ ਵਿਛੋੜਾ ਦੇ ਗਿਆ।