ਸੁਮੇਧ ਸੈਣੀ ਮਾਮਲੇ ਦੀ ਸੁਣਵਾਈ ਭਲਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1991 'ਚ ਆਈ.ਏ.ਐਸ. ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗ਼ਵਾ ਕਰਨ ਦੇ ਮਾਮਲੇ 'ਚ

Sumedh Singh Saini

ਐਸ.ਏ.ਐਸ. ਨਗਰ, 6 ਜੁਲਾਈ (ਸੁਖਦੀਪ ਸਿੰਘ ਸੋਈ) : 1991 'ਚ ਆਈ.ਏ.ਐਸ. ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗ਼ਵਾ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਧਾਰਾ 302 'ਚ ਦਿਤੀ ਕੱਚੀ ਜ਼ਮਾਨਤ ਦਾ ਮਾਮਲਾ ਕਿਸੇ ਹੋਰ ਅਦਾਲਤ 'ਚ ਤਬਦੀਲ ਹੋਣ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ 'ਤੇ ਪੈ ਗਈ ਹੈ ਅਤੇ ਸੁਮੇਧ ਸੈਣੀ ਦੀ ਕੱਚੀ ਜ਼ਮਾਨਤ ਨੂੰ ਅੱਗੇ ਵਧਾਉਂਦਿਆਂ 8 ਜੁਲਾਈ ਤਕ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿਤੀ ਹੈ।