ਭਾਜਪਾ ਨੇ ਅਨਿਲ ਜੋਸ਼ੀ ਨੂੰ  ਜਾਰੀ ਕੀਤਾ ਕਾਰਨ ਦਸੋ ਨੋਟਿਸ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਨੇ ਅਨਿਲ ਜੋਸ਼ੀ ਨੂੰ  ਜਾਰੀ ਕੀਤਾ ਕਾਰਨ ਦਸੋ ਨੋਟਿਸ

image

ਕਿਸਾਨਾਂ ਦੇ ਹੱਕ ਵਿਚ ਭਾਜਪਾ ਲੀਡਰਸ਼ਿਪ ਵਿਰੁਧ ਚੁਕੀ ਸੀ ਆਵਾਜ਼
ਚੰਡੀਗੜ੍ਹ, 6 ਜੂਨ (ਭੁੱਲਰ): ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਦਾਇਤ ਤੇ ਪਾਰਟੀ ਵਲੋਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ  ਅਨੁਸ਼ਾਸਨਹੀਣਤਾ ਦੇ ਦੋਸ਼ਾਂ ਵਿਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ | ਇਹ ਨੋਟਿਸ ਪਾਰਟੀ ਦੇ ਸੂਬਾ ਜਨਰਲ  ਸਕੱਤਰ ਸੁਭਾਸ਼ ਸ਼ਰਮਾ ਨੇ ਜਾਰੀ ਕਰਦਿਆਂ ਪਾਰਟੀ ਨੂੰ  2 ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ | ਦੋ ਦਿਨ ਵਿਚ ਜਵਾਬ ਨਾ ਮਿਲਣ ਤੇ ਪਾਰਟੀ ਕਾਰਵਾਈ ਕਰੇਗੀ | ਅਨਿਲ ਜੋਸ਼ੀ ਦਾ ਕਸੂਰ ਇਹ ਹੈ ਕਿ ਉਸ ਨੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ਸੀ ਅਤੇ ਪਾਰਟੀ ਦੀ ਸੂਬਾ ਲੀਡਰਸ਼ਿਪ ਉਪਰ ਕਿਸਾਨਾਂ ਦਾ ਮਸਲਾ ਹੱਲ ਨਾ ਕਰਵਾਉਣ ਲਈ ਸਹੀ ਭੂਮਿਕਾ ਨਾ ਨਿਭਾਉਣ ਦੇ ਦੋਸ਼ ਖੁਲ੍ਹੇਆਮ ਲਾਉਂਦਿਆਂ ਮੁਹਿੰਮ ਛੇੜਨ ਦਾ ਅਲਟੀਮੇਟਮ ਦਿਤਾ ਸੀ | ਉਨਾਂ ਨੇ ਪੰਜਾਬ ਦੇ ਭਾਜਪਾ ਵਰਕਰਾਂ ਦੀਆਂ ਕਿਸਾਨਾਂ ਦੇ ਹੱਕ ਵਿਚ ਮੀਟਿੰਗਾਂ ਵੀ ਸ਼ੁਰੂ ਕਰ ਦਿਤੀਆਂ ਹਨ |