ਰੌਜਾਨਾ ਸਪੋਕਸਮੈਨ ਵਲੋਂ ਅੰਮਿ੍ਤਸਰ ਕਾਰਪੋਰੇਸ਼ਨ ਦੇ ਨਵ ਨਿਯੁਕਤ ਕਮਿਸ਼ਨਰ ਮਲਵਿੰਦਰ ਸਿੰਘ ਸਨਮਾਨਤ
ਰੌਜਾਨਾ ਸਪੋਕਸਮੈਨ ਵਲੋਂ ਅੰਮਿ੍ਤਸਰ ਕਾਰਪੋਰੇਸ਼ਨ ਦੇ ਨਵ ਨਿਯੁਕਤ ਕਮਿਸ਼ਨਰ ਮਲਵਿੰਦਰ ਸਿੰਘ ਸਨਮਾਨਤ
ਅੰਮਿ੍ਤਸਰ, 6 ਜੁਲਾਈ ( ਅਮਰੀਕ ਸਿੰਘ ਵੱਲ੍ਹਾ) : ਆਈ ਏ ਐਸ ਮਲਵਿੰਦਰ ਸਿੰਘ ਨੇ ਗੁਰੁ ਨਗਰੀ ਅੰਮਿ੍ਤਸਰ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲਿਆ |ਇਸ ਮੌਕੇ ਅਦਾਰਾ ਸਪੋਕਸਮੈਨ ਦੀ ਅੰਮਿ੍ਤਸਰ ਟੀਮ ਨਾਲ ਜਿਲਾ ਇੰਚਾਰਜ ਅਮਰੀਕ ਸਿੰਘ ਵੱਲ੍ਹਾ ਵੱਲੋਂ ਉਨ੍ਹਾ ਨੂੰ ਪੰਜਾਬ ਵਿੱਚ ਵੱਖ ਵੱਖ ਜਿਲਿਆਂ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਦੀ ਬਦੌਲਤ ਸਨਮਾਨਿਤ ਕੀਤਾ ਗਿਆ |ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨਰ ਆਈਏਐਸ ਮਲਵਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਅੰਮਿ੍ਤਸਰ ਜਿਲੇ ਦੇ ਵਿਕਾਸ ਕੰਮਾਂ ਲਈ ਦਿੱਤੀ ਗਈ ਜੁਮੇਵਾਰੀ ਨੂੰ ਆਪਣਾ ਫਰਜ਼ ਸਮਝਦੇ ਹਨ, ਤੇ ਨਾਲ ਹੀ ਗੁਰੁ ਨਗਰੀ ਦੀ ਸੇਵਾ ਕਰਨ ਦੇ ਮਿਲੇ ਮੌਕੇ ਨੂੰ ਵਡਭਾਗਾ ਮੌਕਾ ਮੰਨਦੇ ਹਨ | |ਇਸ ਮੌਕੇ ਸਪੋਕਸਮੈਨ ਅੰਮਿ੍ਤਸਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਖਾਲਸਾ, ਮਾਨਾਂਵਾਲਾ ਤੋਂ ਪ੍ਰਤੀਨਿਧੀ ਪਰਵਿੰਦਰ ਸਿੰਘ ਮਲਕ, ਮਜੀਠਾ ਤੇ ਨੰਗਲੀ ਤੋਂ ਪੱਤਰਕਾਰ ਲਖਵਿੰਦਰ ਸਿੰਘ, ਪੱਤਰਕਾਰ ਵਿਨੋਦ ਕੁਮਾਰ ਨੰਗਲੀ, ਹਲਕਾ ਦੱਖਣੀ ਤੋਂ ਗੁਰਦੀਪ ਸਿੰਘ ਤੇ ਅੰਮਿ੍ਤਸਰ ਡੈਸਕ ਆਪਰੇਟਰ ਅੰਮਿ੍ਤ ਭਗਤ ਆਦਿ ਮਜੂਦ ਸਨ |