ਪਤੀ-ਪਤਨੀ ਨੂੰ ਪਿਆਰ ਪਰਖਣਾ ਪਿਆ ਮਹਿੰਗਾ, ਮਜ਼ਾਕ-ਮਜ਼ਾਕ ‘ਚ ਪੀਤਾ ਜ਼ਹਿਰ, ਪਤਨੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤੀ ਦੀ ਹਾਲਤ ਨਾਜ਼ੁਕ, ਹਸਪਤਾਲ ਵਿਚ ਭਰਤੀ

Husband and wife had to test love expensive, poison drunk in jokes, death of wife

ਮੋਗਾ (ਦਲੀਪ ਕੁਮਾਰ )  ਕਦੇ-ਕਦੇ ਮਜ਼ਾਕ ਇਨਸਾਨ ਦੇ ਲਈ ਕਿੰਨਾ ਮਹਿੰਗਾ ਪੈ ਸਕਦਾ ਹੈ ਇਨਸਾਨ ਸੋਚ ਵੀ ਨਹੀਂ ਸਕਦਾ। ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋਕੇ ਦਾ ਹੈ, ਜਿੱਥੇ ਪਤੀ-ਪਤਨੀ ਆਪਸ ’ਚ ਇਕ-ਦੂਜੇ ਨਾਲ ਮਜ਼ਾਕ-ਮਜ਼ਾਕ ’ਚ ਪੁੱਛ ਬੈਠੇ ਕਿ ਉਹ ਇਕ-ਦੂਜੇ ਲਈ ਕੀ ਕਰ ਸਕਦੇ ਹਨ ਅਤੇ ਮਜ਼ਾਕ-ਮਜ਼ਾਕ ’ਚ ਗੱਲਾਂ-ਗੱਲਾਂ ’ਚ ਦੋ ਗਿਲਾਸਾਂ ’ਚ ਕੋਲਡਰਿੰਗ ਪਾਉਣ ਦੇ ਨਾਲ-ਨਾਲ ਚੂਹੇ ਮਾਰ ਦਵਾਈ ਵੀ ਦੋਵਾਂ ਨੇ ਨਿਗਲ ਲਈ।

ਉਨ੍ਹਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੋਗਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਪਤਨੀ ਨੇ ਦਮ ਤੋੜ ਦਿੱਤਾ ਜਦਕਿ ਪਤੀ ਦਾ ਇਲਾਜ ਚੱਸ ਰਿਹਾ ਹੈ। ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਦੇ ਪੋਸਟਮਾਰਟ ਹਾਊਸ ਦੇ ਰਖਵਾ ਦਿੱਤਾ ਹੈ। ਇਨ੍ਹਾਂ ਦੋਵਾਂ ਦੀ ਇਕ ਸਾਲ ਦੀ ਧੀ ਵੀ ਹੈ।

ਉੱਥੇ ਹੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਸਮਾਲਸਰ ਦੇ ਏਐੱਸਆਈ ਰਾਜ ਸਿੰਘ ਨੇ ਦੱਸਿਆ ਕਿ  ਮ੍ਰਿਤਕਾ ਦੀ ਮਾਂ ਸਿਮਰਨਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਸ ਨੇ ਆਪਣੀ ਧੀ ਮਨਪ੍ਰੀਤ ਕੌਰ ਦਾ ਵਿਆਹ ਲਗਭਗ 5 ਸਾਲ ਪਹਿਲਾਂ ਥਾਣਾ ਸਮਾਲਸਰ ਦੇ ਪੈਂਦੇ ਪਿੰਡ ਵੈਰੋਕੇ ਦੇ ਹਰਜਿੰਦਰ ਸਿੰਘ ਨਾਲ ਕੀਤਾ ਸੀ।

ਵਿਆਹ ਦੇ ਬਾਅਦ ਉਨ੍ਹਾਂ ਦੀ ਧੀ ਨੇ ਇਕ ਕੁੜੀ ਨੂੰ ਜਨਮ ਦਿੱਤਾ ਜੋ ਕਿ 1 ਸਾਲ ਦੀ ਹੈ। 4 ਜੁਲਾਈ ਨੂੰ ਉਸ ਦੀ ਧੀ ਮਨਪ੍ਰੀਤ ਕੌਰ ਅਤੇ ਜੁਆਈ ਹਰਜਿੰਦਰ ਸਿੰਘ ਘਰ ’ਚ ਬੈਠੇ ਆਪਸ ’ਚ ਗੱਲਾਂ ਕਰ ਰਹੇ ਸਨ ਅਤੇ ਇਕ-ਦੂਜੇ ਦੇ ਨਾਲ ਮਜ਼ਾਕ ਕਰ ਰਹੇ ਸਨ। ਇੰਨੇ ’ਚ ਧੀ ਨੇ ਜੁਆਈ ਨੂੰ ਪੁੱਛਿਆ ਕਿ ਉਹ ਉਸ ਦੇ ਲਈ ਕੀ ਕਰ ਸਕਦਾ ਹੈ। ਇਸ ਦੇ ਬਾਅਦ ਮਜ਼ਾਕ ’ਚ ਪਤੀ-ਪਤਨੀ ਵਲੋਂ 2 ਗਿਲਾਸਾਂ ’ਚ ਕੋਲਡਰਿੰਗ ਪਾਉਣ ਦੇ ਬਾਅਦ ਚੂਹੇ ਮਾਰ ਦਵਾਈ ਪਾ ਦਿੱਤੀ ’ਤੇ ਦੋਵੇਂ ਪੀ ਗਏ।

ਇਸ ਦੇ ਬਾਅਦ ਦੋਵਾਂ ਦੀ ਸਿਹਤ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਸੋਮਵਾਰ ਦੀ ਸ਼ਾਮ ਨੂੰ ਉਸ ਦੀ ਧੀ ਮਨਪ੍ਰੀਤ ਕੌਰ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਜੁਆਈ ਅਜੇ ਵੀ ਹਸਪਤਾਲ ’ਚ ਦਾਖ਼ਲ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ ’ਤੇ ਉਸ ਦੇ ਬਿਆਨ ’ਤੇ 174 ਦੀ ਕਾਰਵਾਈ ਕਰਕੇ ਹੋਏ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।