ਹਿਲ ਸਟੇਸ਼ਨਾਂ ਅਤੇ ਬਜ਼ਾਰਾਂ ਵਿਚ ਲੋਕਾਂ ਦੇ ਇਕੱਠਦੀਆਂ ਤਸਵੀਰਾਂ ਡਰਾਉਣਵਾਲੀਆਂ'ਸਰਕਾਰਨੇਦਿਤੀਚੇਤਵਾਨੀ

ਏਜੰਸੀ

ਖ਼ਬਰਾਂ, ਪੰਜਾਬ

ਹਿਲ ਸਟੇਸ਼ਨਾਂ ਅਤੇ ਬਜ਼ਾਰਾਂ ਵਿਚ ਲੋਕਾਂ ਦੇ ਇਕੱਠ ਦੀਆਂ ਤਸਵੀਰਾਂ 'ਡਰਾਉਣ ਵਾਲੀਆਂ', ਸਰਕਾਰ ਨੇ ਦਿਤੀ ਚੇਤਵਾਨੀ

image


ਨਵੀਂ ਦਿੱਲੀ, 6 ਜੁਲਾਈ : ਸਰਕਾਰ ਨੇ ਮੰਗਲਵਾਰ ਨੂੰ  ਚੇਤਵਾਨੀ ਦਿਤੀ ਕਿ ਕੋਵਿਡ 19 ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕੀਤੇ ਬਗ਼ੈਰ ਹਿਲ ਸਟੇਸ਼ਨਾਂ ਅਤੇ ਬਾਜ਼ਾਰਾਂ 'ਚ ਲੋਕਾਂ ਦਾ ਘੁੰਮਣਾ ਮਹਾਂਮਾਰੀ ਨਾਲ ਨਜਿੱਠਣ 'ਚ ਹੁਣ ਤਕ ਮਿਲੀ ਕਾਮਯਾਬੀ 'ਤੇ ਪਾਣੀ ਫੇਰ ਦੇਵੇਗਾ | ਇਕ ਅਧਿਕਾਰੀ ਨੇ ਮਹਾਂਮਾਰੀ ਦੇ ਹੁਣ ਤਕ ਖ਼ਤਮ ਨਾ ਹੋਣ ਦਾ ਜ਼ਿਕਰ ਕਰਦੇ ਹੋਏ ਹਿਲ ਸਟੇਸ਼ਨਾਂ 'ਤੇ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠ ਦੀਆਂ ਤਸਵੀਰਾਂ ਨੂੰ  'ਡਰਾਉਣ ਵਾਲੀਆਂ' ਦਸਿਆ | ਸਰਕਾਰ ਨੇ ਕਿਹਾ ਕਿ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲੇ ਲੋਕ ਲਾਗ ਨੂੰ  ਹੋਰ ਜ਼ਿਆਦਾ ਵਧਾਉਣਗੇ |
ਸਰਕਾਰ ਨੇ ਕਿਹਾ ਕਿ ਕੋਵਿਡ 19 ਦੀ ਦੂਜੀ ਲਹਿਰ ਜ਼ਿਆਦਾਤਰ ਸੂਬਿਆਂ 'ਚ ਮੱਠੀ ਪੈ ਗਈ ਹੈ | ਹਾਲਾਂਕਿ, ਕੁੱਝ ਸੂਬੇ ਹਾਲੇ ਵੀ ਦੂਜੀ ਲਹਿਰ ਦਾ ਸਾਹਮਣਾ ਕਰ ਰਹ ਰਹੇ ਹਨ ਅਤੇ ਜਿਨ੍ਹਾਂ ਇਲਾਕਿਆਂ 'ਚ ਕੋਵਿਡ 19 ਦੀ ਜਾਂਚ 'ਚ 10 ਫ਼ੀ ਸਦੀ ਸੈਂਪਲਾਂ ਵਿਚੋਂ ਲਾਗ ਦੀ ਪੂਸ਼ਟੀ ਹੋ ਰਹੀ ਹੈ, ਉਥੇ ਪਾਬੰਦੀ ਲਗਾਉਣ ਹੋਵੇਗੀ | 
ਅਧਿਕਾਰੀ ਨੇ ਕਿਹਾ ਕਿ ਭਾਰਤ 'ਚ ਕੋਵਿਡ ਦੇ 80 ਫ਼ੀ ਸਦੀ ਮਾਮਲੇ 14 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 90 ਜ਼ਿਲਿ੍ਹਆਂ ਵਿਚੋਂ ਸਾਹਮਣੇ ਆਏ ਹਨ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਇਲਾਕਿਆਂ 'ਚ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ |     (ਏਜੰਸੀ)