CM ਮਾਨ ਨਾਲ ਵਿਆਹ ਤੋਂ ਬਾਅਦ ਟਵਿੱਟਰ 'ਤੇ ਟ੍ਰੈਡ ਕਰਨ ਲੱਗੇ ਡਾ. ਗੁਰਪ੍ਰੀਤ ਕੌਰ   

ਏਜੰਸੀ

ਖ਼ਬਰਾਂ, ਪੰਜਾਬ

 ਮੁੱਖ ਮੰਤਰੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਸਾਦੇ ਢੰਗ ਨਾਲ ਹੋਈਆਂ।

Cm Bhagwant Mann, Gurpreet Kaur

 

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਸੀਐੱਮ ਮਾਨ ਦਾ ਵਿਆਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਵਿਆਹ ਕਰਵਾਉਣ ਤੋਂ ਤੁਰੰਤ ਬਾਅਦ ਹੀ ਡਾਕਟਰ ਗੁਰਪ੍ਰੀਤ ਕੌਰ ਦਾ ਨਾਂ #GurpreetKaur ਟਵਿਟਰ ’ਤੇ ਟ੍ਰੈਂਡ ਕਰਨ ਲੱਗਾ ਹੈ। 

ਦੱਸ ਦਈਏ ਕਿ ਮੁੱਖ ਮੰਤਰੀ ਮਾਨ ਨਾਲ ਲਾਵਾਂ ਲੈਣ ਤੋਂ ਪਹਿਲਾਂ ਗੁਰਪ੍ਰੀਤ ਕੌਰ ਨੇ ਟਵੀਟ ਕਰਕੇ ਇਕ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, ‘ਦਿਨ ਸ਼ਗਨਾਂ ਦਾ ਚੜ੍ਹਿਆ’। ਮੁੱਖ ਮੰਤਰੀ ਨੂੰ ਕਈ ਸਿਆਸੀ ਆਗੂਆਂ ਨੇ ਵਧਾਈ ਦਿੱਤੀ। ਮੁੱਖ ਮੰਤਰੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਸਾਦੇ ਢੰਗ ਨਾਲ ਹੋਈਆਂ।

ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਮਾਨ ਸੈਕਟਰ-8 ਦੇ ਗੁਰਦੁਆਰਾ ਸਾਹਿਬ 'ਚ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲੈਣਗੇ ਪਰ ਉਨ੍ਹਾਂ ਦੀਆਂ ਲਾਵਾਂ ਮੁੱਖ ਮੰਤਰੀ ਰਿਹਾਇਸ਼ ਵਿਖੇ ਹੀ ਹੋਈਆਂ। ਦੋਨੋਂ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਨੇ ਵੀ ਅਪਣੇ ਨੂੰਹ-ਪੁੱਤ ਨੂੰ ਅਸ਼ੀਰਵਾਦ ਦਿੱਤਾ ਤੇ ਅਰਵਿੰਦ ਕੇਜਰੀਵਾਲ ਵੀ ਅਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ 'ਤੇ ਵਿਆਹ ਵਿਚ ਪਹੁੰਚੇ।