CM ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਲਈਆਂ ਲਾਵਾਂ, ਤਸਵੀਰਾਂ ਜ਼ਰੀਏ ਦੇਖੋ CM ਮਾਨ ਦਾ ਵਿਆਹ 

ਏਜੰਸੀ

ਖ਼ਬਰਾਂ, ਪੰਜਾਬ

ਸੀਐੱਮ ਮਾਨ ਤੇ ਡਾ. ਗੁਰਪ੍ਰੀਤ ਕੌਰ ਬਣੇ ਇਕ ਦੂਜੇ ਦੇ ਹਮਸਫ਼ਰ

CM Mann and Dr. Gurpreet Kaur

 

ਚੰਡੀਗੜ੍ਹ -  ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਦੋਹਾਂ ਦੀ ਪਹਿਲੀ ਤਸਵੀਰ ਸਾਹਮਣੇ ਆ ਚੁੱਕੀ ਹੈ। ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਸੀਐਮ ਮਾਨ ਜਿੱਥੇ ਪੀਲੀ ਪੱਗ ਵਿਚ ਨਜ਼ਰ ਆ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਹੋਣ ਵਾਲੀ ਪਤਨੀ ਲਾਲ ਰੰਗ ਦੇ ਲਹਿੰਗੇ ਵਿਚ ਬੇਹੱਦ ਖੂਬਸੂਰਤ ਲੱਗ ਰਹੇ ਸਨ। ਦੱਸ ਦਈਏ ਕਿ ਆਨੰਦ ਕਾਰਜ ਦੀਆਂ ਰਸਮਾਂ ਮੁੱਖ ਮੰਤਰੀ ਨਿਵਾਸ 'ਤੇ ਹੀ ਕੀਤੀਆਂ ਗਈਆਂ।

 

ਵਿਆਹ 'ਚ ਸਿਰਫ਼ ਖਾਸ ਮਹਿਮਾਨ ਅਤੇ ਪਰਿਵਾਰਕ ਮੈਂਬਰ ਹੀ ਮੌਜੂਦ ਹਨ। ਕੁੱਲ 20 ਬਰਾਤੀ ਹਨ। ਮਹਿਮਾਨਾਂ ਲਈ ਖਾਣੇ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਸੀਐੱਮ ਮਾਨ ਦੇ ਚਿਹਰੇ 'ਤੇ ਅੱਜ ਵੱਖਰਾ ਹੀ ਨੂਰ ਹੈ। ਸਾਲੀਆਂ ਵੱਲੋਂ ਨਾਕਾ ਵੀ ਲਗਾਇਆ ਸੀ ਤੇ ਸੀਐਮ ਮਾਨ ਨੇ ਰੀਬਨ ਵੀ ਕੱਟਿਆ। ਅਰਵਿੰਦ ਕੇਜਰੀਵਾਲ ਵੀ ਬੇਹੱਦ ਖੁਸ਼ ਨਜ਼ਰ ਆਏ ਤੇ ਉਹ ਵਿਸ਼ੇਸ਼ ਤੌਰ 'ਤੇ ਵਿਆਹ ਵਿਚ ਸ਼ਿਰਕਤ ਕਰਨ ਪਹੁੰਚੇ। 

CM Mann Marriege