Lakhwinder Singh (file photo)
ਦਿੜ੍ਹਬਾ : ਕਰਜ਼ੇ ਤੋਂ ਤੰਗ ਆ ਕੇ ਇਕ ਨੌਜੁਆਨ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਦਿੜ੍ਹਬਾ ਦਾ ਰਹਿਣ ਵਾਲਾ ਇਹ ਨੌਜੁਆਨ ਕਿਸਾਨ ਆਰਥਕ ਤੌਰ 'ਤੇ ਪ੍ਰੇਸ਼ਾਨ ਸੀ। ਮ੍ਰਿਤਕ ਕਿਸਾਨ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ।
ਮਿਲੀ ਜਾਣਕਾਰੀ ਅਨੁਸਾਰ ਨੌਜੁਆਨ ਕਿਸਾਨ ਜ਼ਮੀਨ ਘੱਟ ਹੋਣ ਕਾਰਨ ਟਰੈਕਟਰਾਂ ਨਾਲ ਕਿਰਾਏ 'ਤੇ ਕੰਮ ਕਰਦਾ ਸੀ ਅਤੇ ਇਸ ਲਈ ਲਖਵਿੰਦਰ ਸਿੰਘ ਨੇ ਕਿਸ਼ਤਾਂ 'ਤੇ ਦੋ ਟਰੈਕਟਰ ਲਏ ਸਨ। ਸਮੇਂ ਸਿਰ ਕਿਸ਼ਤਾਂ ਨਾ ਭਰਨ ਕਾਰਨ ਏਜੰਸੀ ਵਾਲੇ ਟਰੈਕਟਰ ਜ਼ਬਤ ਕਰ ਕੇ ਲੈ ਗਏ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਸੀ।
ਇਸ ਦੇ ਚਲਦੇ ਹੀ ਲਖਵਿੰਦਰ ਸਿੰਘ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਕਾਰਵਾਈ ਕਰਦਿਆਂ ਪੋਸਟਮਾਰਟਮ ਕਰ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਅਤੇ ਲਖਵਿੰਦਰ ਸਿੰਘ ਦਾ ਸਸਕਾਰ ਕਰ ਦਿਤਾ ਗਿਆ ਹੈ।