ਇਨ੍ਹਾਂ ਨੂੰ ਫੜ-ਫੜ ਕੇ ਮਾਰੋ, ਮੈਨੂੰ ਦਿਓ ਪੰਜ ਦਿਨ ਸਰਕਾਰ, ਜੇਕਰ ਕੋਈ ਗੈਂਗਸਟਰ ਰਹਿ ਗਿਆ ਤਾਂ ਫੇਰ ਕਹਿਣਾ: ਰਾਜਾ ਵੜਿੰਗ
2027 ਦੇ ਵਿੱਚ 100 ਸੀਟਾਂ ਤੇ ਕਾਂਗਰਸ ਕਰੇਗੀ ਜਿੱਤ ਪ੍ਰਪਾਤ : ਰਾਜਾ ਵੜਿੰਗ
ਚੰਡੀਗੜ੍ਹ: ਕਾਂਗਰਸ ਪਾਰਟੀ ਵੱਲੋਂ ਹਰ ਇੱਕ ਜਿਲਿਆਂ ਦੇ ਵਿੱਚ ਬਲਾਕ ਪੱਧਰੀ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਅੱਜ ਫਰੀਦਕੋਟ ਦੇ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਉਹਨਾਂ ਵੱਲੋਂ ਫਰੀਦਕੋਟ ਦੇ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਕੋਟਕਪੁਰਾ ਦੇ ਵਿੱਚ ਇਹ ਬਲਾਕ ਪੱਧਰੀ ਮੀਟਿੰਗ ਕੀਤੀ ਗਈ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਵੱਲੋਂ ਉਹਨਾਂ ਦੀ ਪਹਿਲੀ ਪਾਰਟੀ ਹੈ ਜੋ ਬਲਾਕ ਪੱਧਰ ਤੇ ਮੀਟਿੰਗਾਂ ਕਰ ਰਹੀ ਹੈ ਉਹਨਾਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਉਹਨਾਂ ਵੱਲੋਂ ਰਾਹੁਲ ਗਾਂਧੀ ਦੇ ਦਿਸ਼ਾ ਹੇਠ ਪੰਜਾਬ ਦੇ ਵਿੱਚ ਚੋਣ ਲੜੀ ਜਾਵੇਗੀ ਅਤੇ 100 ਸੀਟਾਂ ਦੇ ਕਰੀਬ ਜਿੱਤ ਪ੍ਰਾਪਤ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਕਿਹਾ ਕਿ ਜੋ ਵੀ ਪਾਰਟੀ ਨਾਲ ਨਰਾਜ਼ ਹੋਏ ਨੇ ਹਰ ਇੱਕ ਨਾਲ ਮਿਲ ਕੇ ਇਸ ਦੌਰਾਨ ਗੱਲਬਾਤ ਕੀਤੀ ਜਾਵੇਗੀ ਅਤੇ ਜੋ ਪਾਰਟੀ ਦੇ ਨਿਰਦੇਸ਼ ਨੇ ਉਹ ਹਰ ਤੱਕ ਪਹੁੰਚਾਏ ਜਾਣਗੇ ਇਸ ਮੌਕੇ ਉਹਨਾਂ ਪੰਜਾਬ ਵਿੱਚ ਵਿਗੜ ਰਹੀ ਲਾ ਸਥਿਤੀ ਨੂੰ ਲੈ ਕੇ ਵੀ ਸਰਕਾਰ ਦੇ ਸਵਾਲ ਖੜੇ ਕੀਤੇ।
ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਫੜ-ਫੜ ਕੇ ਮਾਰੋ, ਮੈਨੂੰ ਦਿਓ ਪੰਜ ਦਿਨ ਸਰਕਾਰ, ਜੇਕਰ ਕੋਈ ਗੈਂਗਸਟਰ ਰਹਿ ਗਿਆ ਤਾਂ ਫੇਰ ਕਹਿਣਾ।