Mohali News: ਤਿੰਨ ਜੁਲਾਈ ਤੋਂ ਲਾਪਤਾ ਪ੍ਰੋਫੈਸਰ ਦੀ ਲਾਸ਼ ਹਰਿਆਣਾ ਤੋਂ ਹੋਈ ਬਰਾਮਦ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਮੋਹਾਲੀ: ਰਿਟਾਇਰ ਪ੍ਰੋਫੈਸਰ ਅਮਰਜੀਤ ਸਿੰਘ ਸਿਹਾਗ ਦੇ ਬੇਟੇ ਰਾਹੁਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੇ ਪਿਤਾ ਤ ਜੁਲਾਈ ਨੂੰ ਘਰ ਵਿੱਚ ਕਾਰ ਖੜੀ ਕਰ ਬਿਨਾਂ ਦੱਸੇ ਕਿਤੇ ਚਲੇ ਗਏ ਹਨ
ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਪਿਤਾ ਨੂੰ ਕਿਡਨੈਪ ਕਰ ਲਿਆ ਹੈ ਰਾਹੁਲ ਦੇ ਦੱਸਣ ਅਨੁਸਾਰ ਉਸ ਦੇ ਪਿਤਾ ਤਿੰਨ ਜੁਲਾਈ ਨੂੰ ਆਪਣੀ ਕਾਰ ਘਰ ਖੜੀ ਕਰਕੇ ਇੱਕ ਵਿਅਕਤੀ ਦੇ ਨਾਲ ਘਰੋਂ ਚਲੇ ਗਏ ਅਤੇ 24 ਘੰਟੇ ਬੀਤਣ ਤੋਂ ਬਾਅਦ ਵੀ ਵਾਪਸ ਨਹੀਂ ਆਏ ਸ਼ਾਮ ਨੂੰ ਉਸਦੇ ਪਿਤਾ ਨੇ ਆਪਣੇ ਨੌਕਰ ਦੁਨੀ ਰਾਮ ਨੂੰ ਫੋਨ ਕਰਕੇ ਕਿਹਾ ਕਿ ਉਹ ਜਲਦੀ 35 ਤੋਂ 40 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਸੈਕਟਰ 88 ਪਹੁੰਚ ਜਾਵੇ ਕਿਉਂਕਿ ਇਹ ਪੈਸੇ ਕਿਸੇ ਨੂੰ ਦੇਣੇ ਹਨ ਜਿਸ ਦੀ ਸ਼ਿਕਾਇਤ ਰਾਹੁਲ ਨੇ ਆਈਟੀਸੀਟੀ ਥਾਣੇ ਵਿੱਚ ਦੇ ਦਿੱਤੀ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
ਪਰ ਅਮਰਜੀਤ ਸਿੰਘ ਸਿਆਗ ਦੀ ਲਾਸ਼ ਮੋਰਨੀ ਤੋਂ ਬਰਾਮਦ ਹੋ ਗਈ ਹੈ ਹ ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਛਾਣਬੀਨ ਸ਼ੁਰੂ ਕਰ ਦਿੱਤੀ
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਵਿੱਚ ਮੋਹਾਲੀ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਇਹ ਵੀ ਪਤਾ ਲੱਗਿਆ ਹੈ ਕਿ ਇਹ ਪੈਸੇ ਦੀ ਲੈਣ ਦੇਣ ਦਾ ਮਾਮਲਾ ਸੀ