ਜਿਨ੍ਹਾਂ ਨੇ 13 ਅਪ੍ਰੈਲ 1919 ਨੂੰ ਅੰਗਰੇਜ਼ ਨੂੰ ਰੋਟੀ ਖੁਆਈ ਸੀ, ਉਹ ਅੱਜ ਨਾਭਾ ਜੇਲ 'ਚ ਹਨ ਬੰਦ: Bhagwant Mann

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪਹਿਲਾਂ ਬੰਦੂਕਾਂ ਨਾਲ ਪੰਜਾਬੀਆਂ ਨੂੰ ਮਰਵਾਇਆ, ਫਿਰ ਚਿੱਟੇ ਨਾਲ ਲੋਕਾਂ ਨੂੰ ਮਾਰਿਆ'

Those who fed the British on 13th April 1919 are locked up in Nabha Jail today: Bhagwant Mann

ਲੁਧਿਆਣਾ: ਲੁਧਿਆਣਾ ਜ਼ਿਮਨੀ ਚੋਣ ਜਿੱਤਣ ਮਗਰੋਂ ਆਮ ਆਦਮੀ ਪਾਰਟੀ ਨੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਨ੍ਹਾਂ ਨੇ 13 ਅਪ੍ਰੈਲ 1919 ਨੂੰ ਅੰਗਰੇਜ਼ ਨੂੰ ਰੋਟੀ ਖੁਆਈ ਉਹ ਅੱਜ ਨਾਭਾ ਜੇਲ੍ਹ ਵਿੱਚ ਬੰਦ ਹਨ। ਇਨ੍ਹਾਂ ਨੇ ਪਹਿਲਾਂ ਪੰਜਾਬੀਆ ਨੂੰ ਬੰਦੂਕਾਂ ਨਾਲ ਮਰਵਾਇਆ ਫਿਰ ਲੋਕਾਂ ਨੂੰ ਚਿੱਟੇ ਨਾਲ ਮਾਰਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਪ੍ਰਤਾਪ ਬਾਜਵਾ ਕਿਸੇ ਨੂੰ ਮੋਬਾਈਲ ਠੀਕ ਕਰਨ ਵਾਲਾ ਦੱਸਦੇ ਹਨ ਕਿਸੇ ਨੂੰ ਬੈਂਡ ਵਾਜੇ ਆਲਾ। ਉਨ੍ਹਾਂ ਨੇ ਕਿਹਾ ਹੈ ਕਿ ਫਿਕਰ ਨਾ ਕਰੋ ਕੋਈ ਵੀ ਘੁਟਾਲਾ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ। ਮਾਨ ਨੇ ਕਿਹਾ ਹੈ ਕਿ ਕਾਤਲਾਂ ਦਾ ਸਾਥ ਦੇਣ ਵਾਲਿਆ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅਰਵਿੰਦ ਕੇਜਰੀਵਾਲ ਨੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਹੈਕਿ ਇਹ ਪਾਰਟੀ ਦੀ ਜਿੱਤ ਨਹੀਂ ਸਗੋਂ ਇਹ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਹੈਕਿ ਆਮ ਆਦਮੀ ਪਾਰਟੀ ਨੇ ਵੱਡੇ ਨਸ਼ਾ ਤਸਕਰ ਨੂੰ ਜੇਲ ਭੇਜਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਹੁਣ ਬੇਅਦਬੀ ਉੱਤੇ ਕਾਨੂੰਨ ਬਣਾਉਣ ਜਾ ਰਹੀ ਹੈ ਅਤੇ ਹੁਣ ਵੀ ਕਾਂਗਰਸ ਬੀਜੇਪੀ ਨੂੰ ਪੁੱਛ ਲਵੇ ਉਹ ਕਾਨੂੰਨ ਨੂੰ ਸਮਰਥਨ ਦੇਵੇਗੀ।