ਸਵਾਂ ਨਦੀ 'ਚ ਮੱਛੀਆਂ ਦੇ ਮਰਨ ਤੋਂ ਬਾਅਦ ਹੋਏ ਅਹਿਮ ਪ੍ਰਗਟਾਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਾਂ ਨਦੀ ਵਿਚ ਮੱਛੀਆਂ ਦੇ ਮਰਨ ਤੋਂ ਬਾਦ ਕੀਤੀ ਜਾਂਚ ਵਿੱਚ ਅਹਿਮ ਖੁਲਾਸੇ ਹੋਏ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਹਰ ਪਾਸਿਉ ਹਿਮਾਚਲ ਪ੍ਰਦੇਸ਼.............

Officers of Pollution Control Board, addressing a press conference

ਨੰਗਲ : ਸਵਾਂ ਨਦੀ ਵਿਚ ਮੱਛੀਆਂ ਦੇ ਮਰਨ ਤੋਂ ਬਾਦ ਕੀਤੀ ਜਾਂਚ ਵਿੱਚ ਅਹਿਮ ਖੁਲਾਸੇ ਹੋਏ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਹਰ ਪਾਸਿਉ ਹਿਮਾਚਲ ਪ੍ਰਦੇਸ਼ ਅਪਣਾ ਗੰਧਲਾ ਰਸਾਇਣਕ ਪਾਣੀ ਅਤੇ ਰਸਾਇਣਕ ਗੰਦ ਪੰਜਾਬ ਵਿੱਚ ਧੜੱਲੇ ਨਾਲ ਸੁੱਟ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਨੇ ਅੱਜ ਇੱਥੇ ਸਥਾਨਕ ਚੀਫ਼ ਰੇਸਤਰਾਂ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਹ ਇੰਕਸ਼ਾਫ ਕੀਤਾ ਹੈ।ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਸਵਾਂ ਨਦੀ ਵਿਚ ਰਸਾਇਣਿਕ ਪਾਣੀ ਆਉਣ ਦੇ ਨਾਲ ਕਈ ਕੁਇੰਟਲ ਮੱਛੀਆਂ ਮਰ ਗਈਆਂ ਸਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੋਸ਼ ਲਗਾਇਆ ਸੀ

ਕਿ ਇਹ ਪਾਣੀ ਪੰਜਾਬ ਅਲਕਲੀਜ ਕੈਮੀਕਲ ਲਿਮਿਟਡ ਵੱਲੋਂ ਛੱਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਅਪਣੀ ਟੀਮ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰਾਂ ਦਾ ਦੌਰਾ ਕੀਤਾ ਹੈ ਜਿਸ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹਰੌਲੀ ਖੱਡ ਵਿੱਚ ਟਾਹਲੀਵਾਲ ਉਦਯੋਗਿਕ ਖੇਤਰ ਦਾ ਪਾਣੀ ਆ ਰਿਹਾ ਹੈ ਅਤੇ ਮਹਿਤਪੁਰ ਉਦਯੋਗਿਕ ਖੇਤਰ ਦੇ ਰੰਗੜ ਬਰੇਵਰੇਜ ਅਤੇ ਸੁਖਜੀਤ ਐਗਰੋ ਬਾਥੜੀ ਵੱਲੋਂ ਵੀ ਅਪਣਾ ਰਸਾਇਣਕ ਪਾਣੀ ਸਵਾਂ ਨਦੀ ਵਿੱਚ ਪਾਇਆ ਜਾ ਰਿਹਾ ਹੈ ਜਿਸ ਦੀ ਵੀਡਿਉ ਵੀ ਉਨ੍ਹਾਂ ਦੀ ਟੀਮ ਵੱਲੋਂ ਬਣਾਈ ਗਈ।

ਇੱਥੇ ਹੀ ਬੱਸ ਨਹੀ, ਕੱਲ੍ਹ ਸਰਸਾ ਨੰਗਲ ਕੋਲ ਦੇ ਟੈਂਕਰ ਸੀਰੇ ਦੇ ਫੜੇ ਗਏ ਹਨ ਜਿਨ੍ਹਾਂ ਦਾ ਬਿਲ ਕੈਟਲਫੀਡ ਦਾ ਕੱਟਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਸੀਰੇ ਦੇ ਭਰੇ ਟਰੱਕ ਉਕਤ ਡਰਾਇਵਰਾਂ ਵੱਲੋਂ ਪਹਿਲਾਂ ਨੰਗਲ ਸੁੱਟੇ ਜਾਂਦੇ ਸੀ, ਫਿਰ ਅਨੰਦਪੁਰ ਸਾਹਿਬ ਤੇ ਜਦੋਂ ਲੋਕਾਂ ਦਾ ਵਿਰੋਧ ਸ਼ੁਰੂ ਹੋਇਆ ਤਾਂ ਇਹ ਟੈਂਕਰ ਹੁਣ ਭਰਤਗੜ ਖਾਲੀ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਭਰਤਗੜ ਪੁਲਿਸ ਚੌਕੀਂ ਵਿੱਚ ਟੈਂਕਰ ਡਰਾਇਵਰ, ਮਾਲਕ ਅਤੇ ਰੰਗੜ ਬਰੈਵਰੇਜ ਮਹਿਤਪੁਰ (ਹਿ.ਪ੍ਰ) ਵਿਰੁਧ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਕੁਲਦੀਪ ਸਿੰਘ ਨੇ ਮੱਛੀਆਂ ਮਰਨ ਦਾ ਕਾਰਨ ਵੀ ਰੰਗੜ ਬਰੈਵਰੇਜ ਦਾ ਉਸ ਰਾਤ ਪਾਣੀ ਛੱਡਣਾ ਹੀ ਦੰਸਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਵੱਡਾ ਹੈ ਅਤੇ ਇਸ ਸੰਬੰਧੀ ਉਹ ਅਪਣੇ ਚੇਅਰਮੈਨ ਸਾਹਿਬ ਨੂੰ ਲਿਖਣਗੇ ਕਿ ਹਿਮਾਚਲ ਸਰਕਾਰ ਨਾਲ ਗੱਲ ਕਰਕੇ ਸਾਂਝੀ ਜਾਂਚ ਕਮੇਟੀ ਬਣਾਕੇ ਪਾਣੀ ਦੇ ਨਮੂਨੇ ਲੈਣ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ । ਇਸ ਮੌਕੇ ਉਨ੍ਹਾਂ ਨਾਲ ਪੰਜਾਬ ਐਲਕਲੀਜ ਕੈਮੀਕਲ ਲਿਮਿਟਡ ਦੇ ਜਨਰਲ ਮੈਨੇਜਰ ਐਮ.ਪੀ.ਐਸ ਵਾਲੀਆਂ ਐਸ.ਡੀ.À. ਪ੍ਰਦੂਸ਼ਣ ਕੰਟਰੋਲ ਬੋਰਡ ਜਤਿਨ ਜੋਸ਼ੀ, ਦਿਨੇਸ਼ ਸ਼ਰਮਾ ਅਤੇ ਪੰਮਾ ਬੇਲਾ ਹਾਜ਼ਰ ਸਨ।