ਅਕਾਲੀ-ਬੀਜੇਪੀ ਆਗੂਆਂ ਦਾ ਸ਼ਰਾਬ ਮਾਫ਼ੀਆ ਦੇ ਸਿਰ ’ਤੇ ਹੱਥ : ਬਰਿੰਦਰ ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸੂਬੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਦੁਖਾਂਤ ਦੇ ਦੋਸ਼ੀਆਂ ਨੂੰ ਪ੍ਰਫ਼ੁਲਤ ਕਰਨ ਲਈ

Brindar Dhillon

ਚੰਡੀਗੜ੍ਹ, 6 ਅਗੱਸਤ (ਨੀਲ ਭÇਲੰਦਰ ਸਿੰਘ) : ਪੰਜਾਬ ਸੂਬੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਦੁਖਾਂਤ ਦੇ ਦੋਸ਼ੀਆਂ ਨੂੰ ਪ੍ਰਫ਼ੁਲਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਦੋਸ਼ੀ ਠਹਿਰਾਉਂਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਅੱਜ ਇਥੇ ਕਿਹਾ ਕਿ ਅਕਾਲੀ-ਭਾਜਪਾ ਲੀਡਰਸ਼ਿਪ ਨਾਲ ਸ਼ਰਾਬ ਤਸਕਰ ਦੀਆਂ ਤਸਵੀਰਾਂ ਨੇ ਕਾਂਗਰਸ ਵਲੋਂ ਉਜਾਗਰ ਕੀਤੇ ਗਏ ਤੱਥਾਂ ਨੂੰ ਸਹੀ ਠਹਿਰਾਇਆ ਹੈ ਕਿ ਇਹ ਗ਼ੈਰ ਕਾਨੂੰਨੀ ਕਾਰੋਬਾਰ ਅਕਾਲੀ ਭਾਜਪਾ ਦੇ ਲੀਡਰਾਂ ਦੀ ਖੁਲ੍ਹੀ ਸਰਪ੍ਰਸਤੀ ਹੇਠ ਵਧਿਆ ਹੈ।

ਅੱਜ ਇਥੇ ਜਾਰੀ ਇਕ ਬਿਆਨ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਢਿੱਲੋਂ ਨੇ ਕਿਹਾ ਕਿ ਬਟਾਲਾ ਵਿਚ ਇਸ ਦੁਖਾਂਤ ਦੇ ਮੁੱਖ ਦੋਸ਼ੀ ਤ੍ਰਿਵੇਣੀ ਚੌਹਾਨ ਦੇ ਅਕਾਲੀ ਭਾਜਪਾ ਗੱਠਜੋੜ ਦੇ ਨੇਤਾਵਾਂ ਨਾਲ ਡੂੰਘੇ ਸਬੰਧ ਸਨ ਅਤੇ ਅਕਾਲੀ ਲੀਡਰਸ਼ਿਪ ਦੇ ਇਕ ਦਹਾਕੇ ਦੇ ਰਾਜ ਦੌਰਾਨ ਉਸਦਾ ਕਾਰੋਬਾਰ ਵਧੀਆ ਫੁਲਿਆ ਸੀ। ਉਨ੍ਹਾਂ ਕਿਹਾ ਕਿ ਚੌਹਾਨ ਦੀਆਂ ਤਸਵੀਰਾਂ ਸਾਬਕਾ ਮੰਤਰੀਆਂ ਸ਼੍ਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਬੀਬੀ ਜਾਗੀਰ ਕੌਰ, ਸਾਬਕਾ ਮੁੱਖ ਸੰਸਦੀ ਸਕੱਤਰ ਸ਼੍ਰੀ ਗੁਰਬਚਨ ਸਿੰਘ ਬੱਬੇਹਾਲੀ, ਵਿਧਾਇਕ ਬਟਾਲਾ ਸ਼੍ਰੀ ਲਖਬੀਰ ਸਿੰਘ ਲੋਧੀਨੰਗਲ ਅਤੇ ਹੋਰਨਾਂ ਸੀਨੀਅਰ ਅਕਾਲੀ ਨੇਤਾਵਾਂ ਨਾਲ ਹੋਈਆਂ ਤਸਵੀਰਾਂ ਨੇ ਸਾਫ ਤੌਰ ’ਤੇ ਸੰਕੇਤ ਦੇ ਦਿਤੇ ਹਨ ਕਿ ਸੂੱਬੇ ਵਿਚ ਚਲਣ ਵਾਲੇ ਸ਼ਰਾਬ ਮਾਫੀਆ ਤੇ ਅਕਾਲੀ ਭਾਜਪਾ ਗਠਜੋੜ ਦੇ ਨੇਤਾਵਾਂ ਦੇ ਬਹੁਤ ਵੱਧ ਹੱਥ ਸੀ।

ਸ਼੍ਰੀ ਢਿੱਲੋਂ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦਾ ਅਪਣੇ ਸਾਸ਼ਨ ਕਾਲ ਦੌਰਾਨ ਸੂਬੇ ਵਿਚ ਹਰ ਤਰ੍ਹਾਂ ਦੇ ਮਾਫੀਆ ਨੂੰ ਵਧਣ ਫੁਲਣ ਲਈ ਪੂਰਾ ਹੱਥ ਸੀ। ਸ਼ਰਾਬ ਮਾਫ਼ੀਆ ਨਾਲ ਕਾਂਗਰਸ ਦੇ ਨੇਤਾਵਾਂ ਦੀ ਸ਼ਮੂਲੀਅਤ ਬਾਰੇ ਅਕਾਲੀ-ਭਾਜਪਾ ਨੇਤਾਵਾਂ ਵਲੋਂ ਦਿਤੇ ਜਾ ਰਹੇ ਭਰਮਾਉਣ ਵਾਲੇ ਬਿਆਨਾਂ ਦਾ ਹਵਾਲਾ ਦਿੰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਇਨ੍ਹਾਂ ਬਿਆਨਾਂ ਨੂੰ ‘ਚੋਰੀ ਤੇ ਉਤੋਂ ਸੀਨਾ ਜ਼ੋਰੀ’ ਦਸਦੇ ਹੋਏ ਕਿਹਾ ਸਾਰਾ ਦੇਸ਼ ਜਾਣੂੰ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋਨ ਦੇ ਸਾਸ਼ਨ ਦੌਰਾਨ ਸੂਬੇ ਵਿਚ ਹਰ ਕਿਸਮ ਦੇ ਮਾਫ਼ੀਆ ਪ੍ਰਫੁੱਲਤ ਹੋਏ ਸਨ। ਉਨ੍ਹਾਂ ਅੱਗੇ ਕਿਹਾ ਕਿ ਸ਼ਰਾਬ ਕਾਂਡ ਦੇ ਮੁੱਖ ਦੋਸ਼ੀ ਤ੍ਰਿਵੈਣੀ ਚੌਹਾਨ ਨੂੰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ ਰਸੁਖਦਾਰ ਅਹੁਦੇ ’ਤੇ ਬਿਠਾਇਆ ਸੀ।