ਭਾਈ ਜਗਤਾਰ ਸਿੰਘ ਹਵਾਰਾ ਦੀ ਅੱਖ ਦਾ ਆਪ੍ਰੇਸ਼ਨ ਹੋਇਆ ਸਫ਼ਲਤਾ ਪੂਰਵਕ
ਇਥੋਂ ਦੀ ਤਿਹਾੜ ਜੇਲ ਵਿਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਸੱਜੀ ਅੱਖ ਦਾ ਆਪ੍ਰੇਸ਼ਨ ਗੁਰੂ ਨਾਨਕ
ਨਵੀਂ ਦਿੱਲੀ, 6 ਅਗੱਸਤ (ਸੁਖਰਾਜ ਸਿੰਘ): ਇਥੋਂ ਦੀ ਤਿਹਾੜ ਜੇਲ ਵਿਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਸੱਜੀ ਅੱਖ ਦਾ ਆਪ੍ਰੇਸ਼ਨ ਗੁਰੂ ਨਾਨਕ ਆਈ ਹਸਪਤਾਲ ਵਿਖੇ ਅੱਜ ਡਾਕਟਰ ਸ਼ਰੂਤੀ ਨੇ ਸਫ਼ਲਤਾ ਪੂਰਵਕ ਕਰ ਦਿਤਾ ਹੈ। ਦਸਣਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਸੱਜੀ ਅੱਖ ਵਿਚ ਬੀਤੇ ਕੁੱਝ ਸਮੇਂ ਤੋਂ ਮੋਤੀਆ ਬਿੰਦ ਹੋ ਗਿਆ ਸੀ ਅਤੇ ਜੇਲ ਪ੍ਰਸ਼ਾਸਨ ਵਲੋਂ ਇਲਾਜ ਕਰਵਾਉਣ ਲਈ ਟਾਲਮਟੋਲ ਕੀਤਾ ਜਾ ਰਿਹਾ ਸੀ ਅਤੇ ਢਿੱਲ ਵਰਤੀ ਜਾ ਰਹੀ ਸੀ ਜਿਸ ਵਿਰੁਧ ਭਾਈ ਹਵਾਰਾ ਦੇ ਵਕੀਲ ਪਰਮਜੀਤ ਸਿੰਘ ਵਲੋਂ ਅਦਾਲਤ ਵਿਚ ਅਪੀਲ ਲਗਾਈ ਗਈ ਸੀ
ਤੇ ਇਸ ਅਪੀਲ ’ਤੇ ਸੁਣਵਾਈ ਕਰਦਿਆਂ ਜੱਜ ਸਾਹਿਬ ਨੇ 4 ਅਗੱਸਤ ਨੂੰ ਆਪ੍ਰੇਸ਼ਨ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿਤੇ ਸਨ ਜਿਸ ਦੀ ਪਾਲਣਾ ਕਰਦਿਆਂ ਹੋਇਆਂ ਅੱਜ ਜੇਲ ਪ੍ਰਸ਼ਾਸਨ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਆਪ੍ਰੇਸ਼ਨ ਕਰਵਾਇਆ ਗਿਆ ਹੈ। ਭੇਜੀ ਗਈ ਜਾਣਕਾਰੀ ਮੁਤਾਬਕ ਡਾਕਟਰ ਸ਼ਰੂਤੀ ਨੇ ਕਿਹਾ ਕਿ ਕੱੁਝ ਹਫ਼ਤਿਆਂ ਦੀ ਦੇਖਭਾਲ ਤੋਂ ਬਾਅਦ ਭਾਈ ਹਵਾਰਾ ਦੀ ਅੱਖ ਦੀ ਰੋਸ਼ਨੀ ਬਿਲਕੁਲ ਠੀਕ ਹੋ ਜਾਵੇਗੀ ਤੇ ਪਹਿਲਾਂ ਦੀ ਤਰ੍ਹਾਂ ਸੱਭ ਕੱੁਝ ਠੀਕ ਤਰੀਕੇ ਨਾਲ ਵੇਖ ਅਤੇ ਪੜ੍ਹ-ਲਿਖ ਸਕਣਗੇ।