ਅਮਰੀਕਾ ਨਾਲ ਭਾਰਤ ਦੀ ਰਣਨੀਤਕ ਭਾਈਵਾਲੀ ਆਉਣ ਵਾਲੇ ਦੌਰ ’ਚ ਹੋਵੇਗੀ ਮਹੱਤਵਪੂਰਨ : ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਅਮਰੀਕਾ ਨਾਲ ਭਾਰਤ ਦੀ ਸੁਭਾਵਿਕ ਭਾਈਵਾਲੀ ਤਾਕਤ ਦਾ ਸਰੋਤ ਬਣੇਗੀ

India's strategic partnership with US will be important in future: Sandhu

ਵਾਸ਼ਿੰਗਟਨ, 6 ਅਗੱਸਤ : ਅਮਰੀਕਾ ’ਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿਉਂਕਿ ਭਾਰਤ ਅਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਕਰੀਬ ਪਹੁੰਚ ਰਿਹਾ ਹੈ, ਅਜਿਹੇ ਵਿਚ ਅਮਰੀਕਾ ਦੇ ਨਾਲ ਉਸ ਦੀ ਰਣਨੀਤਕ ਭਾਈਵਾਲੀ ਦੀ ਤਾਕਤ ਆਉਣ ਵਾਲੇ ਦੌਰ ਵਿਚ ਮਹੱਤਵਪੂਰਨ ਹੋਵੇਗੀ। ਉਹਨਾਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਕਰੀਬ ਪਹੁੰਚਣ ’ਤੇ ਭਾਰਤ ਲਗਾਤਾਰ ਰਾਸ਼ਟਰ-ਨਿਰਮਾਣ ਦੀ ਪ੍ਰਕਿਰਿਆ ਵਿਚ ਲੱਗਾ ਹੋਇਆ ਹੈ, ਨਿਜੀ ਆਜ਼ਾਦੀ ਦਾ ਵਿਸਥਾਰ ਕਰ ਰਿਹਾ ਹੈ ਅਤੇ ਨਾਲ ਹੀ ਆਰਥਕ ਤੇ ਰਾਜਨੀਤਕ ਮਜ਼ਬੂਤੀਕਰਨ ਦੀ ਦਿਸ਼ਾ ਵਿਚ ਵੱਧ ਰਿਹਾ ਹੈ।

ਸੰਧੂ ਨੇ ‘ਨਿਊਜ਼ਵੀਕ’ ਪਤਰਿਕਾ ਵਿਚ ਬੁੱਧਵਾਰ ਨੂੰ ਲਿਖੇ ਸੰਪਾਦਕੀ ’ਚ ਕਿਹਾ ਕਿ ਅਮਰੀਕਾ ਦੇ ਨਾਲ ਭਾਰਤ ਦੀ ਸੁਭਾਵਿਕ ਭਾਈਵਾਲੀ ਤਾਕਤ ਦਾ ਸਰੋਤ ਬਣੇਗੀ। ਉਹਨਾਂ ਕਿਹਾ,‘‘ਭਾਰਤ ਦੇ ਸਾਡੇ ਲੋਕਤੰਤਰ ਦੇ 75ਵੇਂ ਸਾਲ ਦੇ ਵਲ ਵਧਣ ਦੇ ਨਾਲ ਅਸੀਂ ਅਪਣੇ ਸੰਸਥਾਪਕਾਂ ਦੀ ਪ੍ਰਤਿਭਾ ਨੂੰ ਯਾਦ ਕਰਦੇ ਹਾਂ।’’ ਸੰਧੂ ਨੇ ਕਿਹਾ,‘‘ਉਹ ਪਲ ਅੰਤ ਨਹੀਂ ਸੀ, ਸਗੋਂ ਰਾਸਟਰ ਨਿਰਮਾਣ ਦੀ ਲਗਾਤਾਰ ਪ੍ਰਕਿਰਿਆ, ਨਿੱਜੀ ਆਜ਼ਾਦੀ ਦੇ ਵਿਸਥਾਰ ਅਤੇ ਭਾਰਤ ਦੇ ਆਰਥਕ, ਸਮਾਜਕ ਅਤੇ ਰਾਜਨੀਤਕ ਮਜ਼ਬੂਤੀਕਰਨ ਦੀ ਸ਼ੁਰੂਆਤ ਸੀ।

ਇਸ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਾਰਤ ਦੀ ਅਮਰੀਕਾ ਦੇ ਨਾਲ ਸੁਭਾਵਿਕ ਭਾਈਵਾਲੀ ਤਾਕਤ ਦਾ ਸਰੋਤ ਬਣੇਗੀ।’’ ਉਨ੍ਹਾਂ ਕਿਹਾ,‘‘ਮਹਾਂਮਾਰੀ ਦੌਰਾਨ ਅਸੀਂ ਮੈਡੀਕਲ ਸਾਮਾਨ ਦੀ ਕਮੀ ਜਾਂ ਇਕ ਦੇਸ਼ ’ਤੇ ਨਿਰਭਰਤਾ ਦੇ ਦਬਾਅ ਦੇ ਤਹਿਤ ਅਪਣੇ ਉਤਪਾਦਾਂ ਦੀ ਸਪਲਾਈ ਬਣਾਈ ਰਖਣ ਲਈ ਇਕੱਠੇ ਮਿਲ ਕੇ ਕੰਮ ਕੀਤਾ।’’

ਭਾਰਤੀ ਸਫ਼ੀਰ ਨੇ ਕਿਹਾ ਕਿ ਜ਼ਿੰਮੇਵਾਰ ਦਵਾਈ ਨਿਰਮਾਤਾ ਹੋਣ ਦੇ ਨਾਤੇ ਭਾਰਤ ਨੇ ਮੈਡੀਕਲ ਸਪਲਾਈ ਲੜੀ ਖੁਲ੍ਹੀ ਰੱਖੀ ਅਤੇ ਇਹ ਯਕੀਨੀ ਕੀਤਾ ਕਿ ਭਾਰਤ ਤੋਂ ਲੋੜੀਂਦੀਆਂ ਦਵਾਈਆਂ ਅਮਰੀਕਾ ਅਤੇ ਹੋਰ ਭਾਈਵਾਲ ਦੇਸ਼ਾਂ ਤਕ ਪਹੁੰਚਣ। ਉਹਨਾਂ ਕਿਹਾ ਕਿ ਜਦੋਂ ਦੁਨੀਆ ਟੀਕਾ ਵਿਕਸਿਤ ਕਰਨ ਵਲ ਵੱਧ ਰਹੀ ਹੈ ਤਾਂ ਭਾਰਤ ਦੀਆਂ ਖੋਜ ਪ੍ਰਯੋਗਸ਼ਾਲਾਵਾਂ ਅਤੇ ਟੀਕਾ ਨਿਰਮਾਤਾ ਕੇਂਦਰ ਗਲੋਬਲ ਕੋਸ਼ਿਸ਼ਾਂ ਦਾ ਹਿੱਸਾ ਹਨ।    (ਪੀਟੀਆਈ)