ਭੇਦਭਰੇ ਹਾਲਾਤਾਂ ‘ਚ ਮਜ਼ਦੂਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਦਾ ਕਹਿਣਾ-ਜਿਨ੍ਹਾਂ ਦੇ ਘਰ ਕਰਦਾ ਸੀ ਕੰਮ, ਉਨ੍ਹਾਂ ਨੇ ਕੁੱਟ-ਕੁੱਟ ਦਿੱਤਾ ਮਾਰ

Death of a worker in discriminatory circumstances

ਗੁਰਦਾਸਪੁਰ (ਨਿਤਿਨ ਲੂਥਰਾ) ਜ਼ਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਪੈਂਦੇ ਪਿੰਡ ਗੱਜੂ-ਗਾਜੀ ਦੇ ਰਹਿਣ ਵਾਲੇ ਮੰਗਲ ਸਿੰਘ ਦੀ ਭੇਦ-ਭਰੇ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਮੰਗਲ ਸਿੰਘ ਦਲਿਤ ਪਰਿਵਾਰ ਨਾਲ ਸਬੰਧਿਤ ਸੀ ਤੇ ਪਿੰਡ ਜੋੜਾ ਸਿੰਗਾਂ ਦੇ ਇਕ ਕਿਸਾਨ ਦੇ ਘਰ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ।

ਪਰਿਵਾਰ ਦਾ ਦੋਸ਼ ਹੈ ਕਿ ਸ਼ੁਕਰਵਾਰ ਦੇਰ ਸ਼ਾਮ ਉਕਤ ਕਿਸਾਨ ਪਰਿਵਾਰ ਮੰਗਲ ਸਿੰਘ ਨੂੰ ਬੇਹੋਸ਼ੀ ਦੀ ਹਾਲਤ 'ਚ ਉਸਦੇ ਘਰ ਛੱਡ ਕੇ ਚਲੇ ਗਿਆ। ਪਰਿਵਾਰ ਨੇ ਕਿਸਾਨ ਪਰਿਵਾਰ ਤੇ ਮੰਗਲ ਸਿੰਘ ਦੇ ਨਾਲ ਕੁੱਟ ਮਾਰ ਕਰਨ ਦੇ ਦੋਸ਼ ਲਾਏ ਹਨ।

 ਮ੍ਰਿਤਕ ਮੰਗਲ ਸਿੰਘ ਦੀ ਪਤਨੀ ਸਰਵਜੀਤ ਕੌਰ ਨੇ ਦੋਸ਼ ਲਗਾਇਆ ਕਿ ਸ਼ੁਕਰਵਾਰ ਦੇਰ ਸ਼ਾਮ ਉਕਤ ਕਿਸਾਨ, ਮੰਗਲ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿਚ ਘਰ ਛੱਡ ਕੇ ਚਲਿਆ  ਗਿਆ ਕਿਉਂਕਿ ਜਦੋ ਅਸੀਂ ਮੰਗਲ ਸਿੰਘ ਨੂੰ ਡਾਕਟਰਾਂ ਦੇ ਕੋਲ ਲੈ ਕੇ ਗਏ, ਤਾਂ ਡਾਕਟਰਾਂ ਦਾ ਕਹਿਣਾ ਸੀ ਮੰਗਲ ਸਿੰਘ ਦੀ ਮੌਤ ਕਰੀਬ ਡੇਢ ਘੰਟਾ ਪਹਿਲਾਂ ਹੋ ਚੁੱਕੀ ਹੈ। 

ਇਸ ਮੌਕੇ ਪਿੰਡ ਵਾਸੀ ਸਰਵਜੀਤ ਸਿੰਘ ਗਿੱਲ ਨੇ ਪੁਲਿਸ ਤੋਂ ਮੰਗ ਕੀਤੀ ਕਿ ਜਾਂਚ ਕਰਕੇ ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।  ਜਾਂਚ ਅਧਿਕਾਰੀ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਵਿਚ ਮੰਗਲ ਸਿੰਘ ਦੀ ਮੌਤ ਹੋਈ ਹੈ, ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਪਰਿਵਾਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।