ਖੰਨਾ 'ਚ ਬਜ਼ੁਰਗ ਦੁਕਾਨਦਾਰ ਦੀ ਬਹਾਦਰੀ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਸਤੌਲ ਤੇ ਮੋਟਰਸਾਈਕਲ ਛੱਡ ਭੱਜੇ ਚੋਰ

The bravery of an elderly shopkeeper frightened the robbers

ਖੰਨਾ (ਧਰਮਿੰਦਰ ਸਿੰਘ) ਖੰਨਾ ਦੇ  ਬੀਜਾ ਚੌਂਕ 'ਚ ਲੁਟੇਰਿਆਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਬਜ਼ੁਰਗ ਨੇ ਦਲੇਰੀ ਨਾਲ ਲੁਟੇਰਿਆ ਦਾ ਸਾਹਮਣਾ ਕਰਦਿਆਂ ਚੋਰਾਂ ਤੋਂ ਨਕਲੀ ਪਿਸਤੌਲ ਖੋਹ ਲਈ ਅਤੇ ਉਨਾਂ ਦਾ ਮੋਟਰਸਾਈਕਲ ਵੀ ਸੁੱਟ  ਦਿੱਤਾ। ਜਿਸ ਮਗਰੋਂ ਕਰਿਆਨਾ ਸਟੋਰ ਮਾਲਕ ਨੂੰ ਲੁੱਟਣ ਆਏ ਲੁਟੇਰੇ ਆਪਣੀ ਜਾਨ ਬਚਾ ਕੇ ਭੱਜ ਗਏ।

ਬੀਜਾ ਚੌਂਕ 'ਚ ਰਤਨ ਕਰਿਆਨਾ ਸਟੋਰ ਚਲਾਉਣ ਵਾਲੇ ਰਤਨ ਚੰਦ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਮੋਟਰਸਾਈਕਲ ਤੇ ਤਿੰਨ ਜਣੇ ਆਏ। ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਅਤੇ ਦੋ ਅੰਦਰ ਆ ਗਏ।

ਇੱਕ ਨੇ ਮੇਰੇ ਸਿਰ 'ਤੇ ਗਨ ਤਾਨ ਲਈ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਰਤਨ ਚੰਦ ਨੇ ਲੁਟੇਰਿਆਂ ਨੂੰ ਜੱਫਾ ਪਾ ਲਿਆ। ਲੁਟੇਰੇ ਮੋਟਰਸਾਈਕਲ ਤੇ ਭੱਜਣ ਲੱਗੇ ਤਾਂ ਉਹਨਾਂ ਨੇ ਪਿੱਛੇ ਧੱਕਾ ਮਾਰ ਕੇ ਸੁੱਟ ਲਿਆ। ਰੌਲਾ ਪਾ ਦਿੱਤਾ ਅਤੇ ਲੁਟੇਰੇ ਜਾਨ ਬਚਾ ਕੇ ਗਨ ਅਤੇ ਮੋਟਰਸਾਈਕਲ ਛੱਡ ਕੇ ਭੱਜ ਗਏ। 

ਉਥੇ ਹੀ ਸਦਰ ਥਾਣਾ ਮੁਖੀ ਸਰਬਜੀਤ ਸਿੰਘ ਨੇ ਕਿਹਾ ਕਿ ਏਅਰ ਗਨ ਰਾਹੀਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਮੋਟਰਸਾਈਕਲ ਟਰੇਸ ਕੀਤਾ ਜਾ ਰਿਹਾ ਹੈ। ਜਲਦ ਹੀ ਲੁਟੇਰੇ ਫੜ ਲਏ ਜਾਣਗੇ। 

ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ ਵੇਲੇ ਵੀ ਜਨਤਕ ਜਗ੍ਹਾ 'ਤੇ ਲੁੱਟਾਂ ਕਰਨ ਤੋਂ ਗੁਰੇਜ਼ ਨਹੀਂ ਕਰਦੇ।