ਖ਼ਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਦੀ ਯੋਗੀ ਆਦਿਤਿਆਨਾਥ ਨੂੰ ਧਮਕੀ, 15 ਅਗੱਸਤ ਨੂੰ ਨਹੀਂ ਲਹਿਰਾਉਣ

ਏਜੰਸੀ

ਖ਼ਬਰਾਂ, ਪੰਜਾਬ

ਖ਼ਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਦੀ ਯੋਗੀ ਆਦਿਤਿਆਨਾਥ ਨੂੰ ਧਮਕੀ, 15 ਅਗੱਸਤ ਨੂੰ ਨਹੀਂ ਲਹਿਰਾਉਣ ਦੇਣਗੇ ਤਿਰੰਗਾ

image

ਲਖਨਊ, 6 ਅਗੱਸਤ : ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਖ਼ਾਲਿਸਤਾਨ ਸਮਰਥਕ ਨੇ ਵੱਡੀ ਧਮਕੀ ਦਿਤੀ ਹੈ। ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੁਨੂੰ ਨੇ ਧਮਕੀ ਦਿਤੀ ਹੈ ਕਿ 15 ਅਗੱਸਤ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਸੀਂ ਲਖਨਊ ਦੇ ਵਿਧਾਨ ਭਵਨ ’ਤੇ ਝੰਡਾ ਨਹੀਂ ਲਹਿਰਾਉਣ ਦੇਵਾਂਗੇ। ਮੀਡੀਆ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਧਮਕੀ ਆਡੀਉ ਰਾਹੀਂ ਭੇਜੀ ਹੈ।
ਭਾਰਤ ’ਚ ਪਾਬੰਦੀਸ਼ੁਦਾ ਸੰਗਠਨ ਸਿੱਖ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਈ ਧਮਕੀ ਵਾਲੀ ਆਡੀਉ ਮੀਡੀਆ ਮੁਲਾਜ਼ਮਾਂ ਦੇ ਫ਼ੋਨ ’ਤੇ ਹਨ। ਜਿਸ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ 15 ਅਗੱਸਤ ਨੂੰ ਲਖਨਊ ਵਿਧਾਨ ਭਵਨ ’ਤੇ ਝੰਡਾ ਨਹੀਂ ਲਹਿਰਾਉਣ ਦੇਣਗੇ। ਖ਼ਾਲਿਸਤਾਨ ਸਮਰਥਕ ਤੇ ਸਿੱਖ ਫ਼ਾਰ ਜਸਟਿਸ ਸੰਗਠਨ ਦੇ ਆਗੂ ਗੁਰਪਤਵੰਤ ਸਿੰਘ ਪੁਨੂੰ ਨੇ ਇਹ ਵੀਰਵਾਰ ਨੂੰ ਲਖਨਊ ਦੇ ਪੱਤਰਕਾਰਾਂ ਨੂੰ +6478086308 ਇਸ ਨੰਬਰ ਤੋਂ ਆਈ ਕਾਲ ਰਾਹੀਂ ਦਿਤੀ। ਸਿੱਖ ਫ਼ਾਰ ਜਸਟਿਸ ਗੁੱਟ ਨਾਲ ਜੁੜੇ ਗੁਰਪਤਵੰਤ ਸਿੰਘ ਪੁਨੂੰ ਨੇ ਕਿਹਾ ਕਿ ਉਹ ਯੋਗੀ ਆਦਿੱਤਿਆਨਾਥ ਨੂੰ 15 ਅਗੱਸਤ ’ਤੇ ਤਿਰੰਗਾ ਨਹੀਂ ਲਹਿਰਾਉਣ ਦੇਣਗੇ। ਇਸ ਤੋਂ ਪਹਿਲਾਂ ਪੰਨੂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੂੰ ਧਮਕੀ ਦਿਤੀ ਸੀ।     (ਏਜੰਸੀ)