ਕਿਸਾਨੀ ਅੰਦੋਲਨ ਨੂੰ  ਮੱਠਾ ਨਹੀਂ ਪੈਣ ਦਿਤਾ ਜਾਵੇਗਾ : ਰੁਲਦੂ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਅੰਦੋਲਨ ਨੂੰ  ਮੱਠਾ ਨਹੀਂ ਪੈਣ ਦਿਤਾ ਜਾਵੇਗਾ : ਰੁਲਦੂ ਸਿੰਘ

image

ਮਾਨਸਾ, 6 ਅਗੱਸਤ (ਸੁਖਵੰਤ ਸਿੱਧੂ): ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਚਲ ਰਹੇ ਕਿਸਾਨ ਅੰਦੋਲਨ ਨੂੰ  ਮੱਠਾ ਨਹੀਂ ਪੈਣ ਦੇਵਾਂਗੇ, ਸਗੋਂ ਅੰਦੋਲਨ ਨੂੰ  ਹੋਰ ਤੇਜ਼ ਕਰ ਕੇ ਪੂਰੇ ਦੇਸ਼ ਵਿਚ ਫੈਲਾਇਆ ਜਾਵੇਗਾ | ਕੇਂਦਰ ਸਰਕਾਰ ਪਾਰਲੀਮੈਂਟ ਦੇ ਬਾਹਰ ਕੀਤੀ ਜਾ ਰਹੀ ਕਿਸਾਨ ਸੰਸਦ ਤੋਂ ਬੁਖਲਾ ਚੁੱਕੀ ਹੈ | ਸੰਯੁਕਤ ਕਿਸਾਨ ਮੋਰਚੇ ਵਲੋਂ ਰੁਲਦੂ ਸਿੰਘ 'ਤੇ ਬੋਲਣ ਦੀ ਲਾਈ ਪਾਬੰਦੀ ਤੋਂ ਬਾਅਦ ਉਹ ਅੱਜ ਪਹਿਲੀ ਵਾਰ ਇਥੇ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਪਧਰੀ ਮੀਟਿੰਗ ਸੰਬੋਧਨ ਕਰ ਰਹੇ ਸਨ | ਅਪਣੀ ਤਕਰੀਰ ਦੌਰਾਨ ਉਨ੍ਹਾਂ ਗਰਜ਼ਵੀ ਆਵਾਜ਼ ਵਿਚ ਕਿਹਾ ਕਿ ਅੰਨਦਾਤੇ ਦੀ ਅਣਸੁਣੀ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਦੇਸ਼ ਦੇ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੰਗਾਲ ਵਾਂਗ ਮਿਸ਼ਨ ਯੂ.ਪੀ. ਮੁਹਿੰਮ ਚਲਾਈ ਜਾਵੇਗੀ ਅਤੇ ਮੋਦੀ ਯੋਗੀ ਦੇ ਰਾਜ ਨੂੰ  ਉਖਾੜ ਦਿਤਾ ਜਾਵੇਗਾ |

 ਫ਼ੋਟੋ : ਮਾਨਸਾ-ਰੁਲਦੂ ਸਿੰਘ