A two-year-old child died due to the collapse of the roof in Bathinda
ਬਠਿੰਡਾ: ਬਠਿੰਡਾ ਦੀ ਗਿੱਲ ਪੱਤੀ ਤੋਂ ਦੁਖਦਾਈ ਖਬਰ ਸਾਹਣਣੇ ਆਈ ਹੈ। ਜਿਥੇ ਘਰ ਦੀ ਛੱਤ ਡਿੱਗਣ ਕਾਰਣ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦਾ ਨਾਂ ਸੁਖਚੈਨ ਸਿੰਘ ਸੀ। ਜਾਣਕਾਰੀ ਅਨੁਸਾਰ ਇਹ ਦੁਰਘਟਨਾ ਸਵੇਰੇ 10.45 ਦੀ ਹੈ ਜਦੋਂ ਬੱਚਾ ਕਮਰੇ ਅੰਦਰ ਸੁੱਤਾ ਪਿਆ ਸੀ। ਅਚਾਨਕ ਹੀ ਕਮਰੇ ਦੀ ਛੱਤ ਡਿੱਗ ਪਈ ।
ਘਰ ਵਾਲਿਆਂ ਵਲੋਂ ਰੌਲਾ ਪਾਉਣ ਤੇ ਆਸ-ਪਾਸ ਦੇ ਲੋਕ ਆ ਗਏ। ਜਿਨ੍ਹਾਂ ਨੇ ਛੱਤ ਦਾ ਮਲਵਾ ਹਟਾ ਕੇ ਬੱਚੇ ਨੂੰ ਬਾਹਰ ਕੱਢਿਆ। ਗਰਦਨ ਤੇ ਸੱਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਚੁੱਕੀ ਸੀ। ਬੱਚੇ ਦੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਖੇਤ ਮਜਦੂਰੀ ਦਾ ਕੰਮ ਕਰਦੇ ਹਨ। ਘਰ ਦੀ ਹਾਲਤ ਕਾਫੀ ਖਸਤਾ ਸੀ ਅਤੇ ਘਰ ਦੀ ਛੱਤ ਡਿੱਗਣ ਕਾਰਨ ਅੰਦਰ ਪਿਆ ਸਮਾਨ ਟੁੱਟ ਚੁਕਿਆ ਹੈ। ਸਾਰਾ ਪਰਿਵਾਰ ਸਦਮੇ ਵਿਚ ਹੈ।