ਵਿਸਕਾਨਸਿਨ ਗੁਰਦੁਆਰੇ ’ਤੇ ਹੋਏ ਹਮਲੇ ਦੀ ਬਰਸੀ ਮੌਕੇ ਬਾਈਡੇਨ ਨੇ ਬੰਦੂਕ ਹਿੰਸਾ ’ਤੇ ਰੋਕ ਲਗਾਉਣ ਦਾ ਸੱਦਾ ਦਿਤਾ

ਏਜੰਸੀ

ਖ਼ਬਰਾਂ, ਪੰਜਾਬ

ਵਿਸਕਾਨਸਿਨ ਗੁਰਦੁਆਰੇ ’ਤੇ ਹੋਏ ਹਮਲੇ ਦੀ ਬਰਸੀ ਮੌਕੇ ਬਾਈਡੇਨ ਨੇ ਬੰਦੂਕ ਹਿੰਸਾ ’ਤੇ ਰੋਕ ਲਗਾਉਣ ਦਾ ਸੱਦਾ ਦਿਤਾ

image


2012 ਵਿਚ ਗੁਰਦਵਾਰੇ ’ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

ਵਾਸ਼ਿੰਗਟਨ, 6 ਅਗੱਸਤ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ‘ਘਰੇਲੂ ਅਤਿਵਾਦ’ ਅਤੇ ‘ਗੋਰਿਆਂ ਦੀ ਸਰਵਉੱਚਤਾ ਦੇ ਜ਼ਹਿਰ’ ਸਮੇਤ ਹਰ ਤਰ੍ਹਾਂ ਦੀ ਨਫ਼ਰਤ ਨੂੰ ਹਰਾਉਣ ਲਈ ਅਮਰੀਕਾ ਵਿਚ ਬੰਦੂਕ ਹਿੰਸਾ ਅਤੇ ਹਥਿਆਰਾਂ ਦੀ ਪਾਬੰਦੀ ’ਤੇ ਰੋਕ ਲਾਉਣ ਦਾ ਸੱਦਾ ਦਿਤਾ ਹੈ। ਇਸ ਨਾਲ ਹੀ ਉਨ੍ਹਾਂ ਨੇ 2012 ਵਿਚ ਵਿਸਕਾਨਸਿਨ ਦੇ ਇਕ ਗੁਰਦੁਆਰੇ ਉੱਤੇ ਹੋਏ ਹਮਲੇ ਦੀ ਦਸਵੀਂ ਬਰਸੀ ਮੌਕੇ ਇਸ ਘਿਨਾਉਣੇ ਕਾਰੇ ਦੀ ਵੀ ਨਿਖੇਧੀ ਕੀਤੀ।
ਜ਼ਿਕਰਯੋਗ ਹੈ ਕਿ 5 ਅਗੱਸਤ, 2012 ਨੂੰ ਇਕ ਗੋਰੇ ਸ਼ਾਸਕ ਨੇ ਵਿਸਕਾਨਸਿਨ ਦੇ ਓਕ ਕ੍ਰੀਕ ਗੁਰਦੁਆਰੇ ਦੇ ਅੰਦਰ ਗੋਲੀਬਾਰੀ ਕੀਤੀ ਸੀ, ਜਿਸ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਵਿਚ ਅਪਾਹਜ ਹੋਏ ਸੱਤਵੇਂ ਵਿਅਕਤੀ ਦੀ 2020 ਵਿਚ ਉਸ ਦੀ ਸੱਟਾਂ ਕਾਰਨ ਮੌਤ ਹੋ ਗਈ ਸੀ।
ਬਾਈਡੇਨ ਨੇ ਸ਼ੁਕਰਵਾਰ ਨੂੰ ਇਕ ਬਿਆਨ ਵਿਚ ਕਿਹਾ, “ਓਕ ਕਰੀਕ ਗੋਲੀਬਾਰੀ ਸਾਡੇ ਦੇਸ਼ ਦੇ ਇਤਿਹਾਸ ਵਿਚ ਸਿੱਖ ਅਮਰੀਕੀਆਂ ’ਤੇ ਸੱਭ ਤੋਂ ਘਾਤਕ ਹਮਲਾ ਸੀ। ਇਹ ਦੁੱਖ ਦੀ ਗੱਲ ਹੈ ਕਿ ਪਿਛਲੇ ਦਹਾਕੇ ਤੋਂ ਸਾਡੇ ਦੇਸ਼ ਵਿਚ ਪ੍ਰਾਰਥਨਾ ਸਥਾਨਾਂ ’ਤੇ ਹਮਲੇ ਆਮ ਹੋ ਗਏ ਹਨ। ਇਸ ਨਫ਼ਰਤ ਨੂੰ ਖ਼ਤਮ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਜਦੋਂ ਕੋਈ ਵਿਅਕਤੀ ਪ੍ਰਾਰਥਨਾ ਵਿਚ ਅਪਣਾ ਸਿਰ ਝੁਕਾਉਂਦਾ ਹੈ, ਤਾਂ ਉਸਨੂੰ ਅਪਣੀ ਜਾਨ ਦਾ ਖਤਰਾ ਨਹੀਂ ਹੋਣਾ ਚਾਹੀਦਾ।’’
ਰਾਸ਼ਟਰਪਤੀ ਨੇ ਕਿਹਾ ਕਿ ਓਕ ਕਰੀਕ ਘਟਨਾ ਨੇ “ਸਾਨੂੰ ਇਕ ਰਸਤਾ ਦਿਖਾਇਆ’’। ਉਨ੍ਹਾਂ ਨੇ ਇਹ ਯਾਦ ਕੀਤਾ ਕਿ ਕਿਵੇਂ ਹਮਲੇ ਦੇ ਬਾਅਦ ਸਿੱਖ ਭਾਈਚਾਰਾ ਅਪਣੇ ਗੁਰਦੁਆਰੇ ’ਚ ਵਾਪਸ ਪਰਤਿਆ ਸੀ ਅਤੇ ਆਪ ਹੀ ਇਸ ਨੂੰ ਸਾਫ਼ ਸੁਥਰਾ ਕਰਨ ’ਤੇ ਜ਼ੋਰ ਦਿਤਾ ਸੀ।
ਉਨ੍ਹਾਂ ਕਿਹਾ, “ਸਦੀਵੀ ਆਸ਼ਾਵਾਦ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਸਾਨੂੰ ਬੰਦੂਕ  ਹਿੰਸਾ ਨੂੰ ਰੋਕਣ ਅਤੇ ਸਾਥੀ ਅਮਰੀਕੀਆਂ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁਕਣੇ ਜਾਰੀ ਰੱਖਣੇ ਚਾਹੀਦੇ ਹਨ।’’ ਸਾਨੂੰ ਪੂਜਾ ਸਥਾਨਾਂ ਦੀ ਸੁਰੱਖਿਆ ਲਈ ਅਤੇ ਘਰੇਲੂ ਅਤਿਵਾਦ ਅਤੇ ਗੋਰੇ ਸਰਬੋਤਮਵਾਦ ਦੇ ਜ਼ਹਿਰ ਸਮੇਤ ਹਰ ਤਰ੍ਹਾਂ ਦੀ ਨਫ਼ਰਤ ਨੂੰ ਹਰਾਉਣਾ ਲਈ ਹੋਰ ਕਦਮ ਚੁਕਣੇ ਚਾਹੀਦੇ।’’ ਬਾਈਡੇਨ ਨੇ ਕਿਹਾ, “ਸਾਨੂੰ ਦੇਸ਼ ਭਰ ਵਿਚ ਪੂਜਾ ਸਥਾਨਾਂ ਅਤੇ ਹੋਰ ਸਥਾਨਾਂ ’ਤੇ ਸਮੂਹਿਕ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਿਚ ਵਰਤੇ ਗਏ ਹਥਿਆਰਾਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।’’
ਹਮਲੇ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਓਕ ਕ੍ਰੀਕ ਵਿਚ ਸਿੱਖ-ਅਮਰੀਕੀਆਂ ਦੀਆਂ ਪੀੜ੍ਹੀਆਂ ਨੇ ਕਈ ਸਾਲਾਂ ਤਕ ਸਥਾਨਕ ਹਾਲ ਕਿਰਾਏ ’ਤੇ ਲੈ ਕੇ ਅਪਣਾ ਪੂਜਾ ਸਥਾਨ ਬਣਾਇਆ, ਤਾਂ ਇਹ ਉਨ੍ਹਾਂ ਦਾ ਅਪਣਾ ਇਕ ਪਵਿੱਤਰ ਸਥਾਨ ਸੀ। ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਸਾਂਝ ਦੀ ਭਾਵਨਾ 5 ਅਗੱਸਤ, 2012 ਨੂੰ ਉਦੋਂ ਟੁੱਟ ਗਈ, ਜਦੋਂ ਇਕ ਗੋਰੇ ਨੇ ਅਰਧ-ਆਟੋਮੈਟਿਕ ਬੰਦੂਕ ਲੈ ਕੇ ਗੁਰਦੁਆਰੇ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾ ਦਿਤੀਆਂ ਸਨ। ਜਿਸ ਵਿਚ 6 ਲੋਕਾਂ ਦੀ ਮੌਤ ਗਈ ਸੀ।
ਹਮਲੇ ਦੀ ਦਸਵੀਂ ਬਰਸੀ ਨੂੰ ਮਨਾਉਂਦੇ ਹੋਏ ਇਹ ਸਮਾਗਮ ਸ਼ੁਕਰਵਾਰ ਸ਼ਾਮ ਨੂੰ ਵਿਸਕਾਨਸਿਨ ਗੁਰਦੁਆਰੇ ਵਿਚ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਤੋਂ ਰਾਤ 8 ਵਜੇ ਤਕ ਆਯੋਜਤ ਕੀਤਾ ਗਿਆ। ਵਿਸਕਾਨਸਿਨ ਗੁਰਦੁਆਰੇ ਨੇ ਇਕ ਬਿਆਨ ਵਿਚ ਕਿਹਾ, “10 ਸਾਲ ਪਹਿਲਾਂ, ਸਾਡੀ ਸੰਗਤ ਨੂੰ ਸਾਡੀ ਦੇਸ਼ ਦੇ ਇਤਿਹਾਸ ਵਿਚ ਸਿੱਖਾਂ ਵਿਰੁਧ ਸੱਭ ਤੋਂ ਭਿਆਨਕ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ।     (ਏਜੰਸੀ)