ਮੁਫ਼ਤ ਰਿਉੜੀ ਵਾਲੀ ਟਿਪਣੀ ਨੂੰ ਲੈ ਕੇ ਵਰੁਣ ਗਾਂਧੀ ਨੇ ਵਿੰਨਿ੍ਹਆ ਸਰਕਾਰ ’ਤੇ ਨਿਸ਼ਾਨਾ

ਏਜੰਸੀ

ਖ਼ਬਰਾਂ, ਪੰਜਾਬ

ਮੁਫ਼ਤ ਰਿਉੜੀ ਵਾਲੀ ਟਿਪਣੀ ਨੂੰ ਲੈ ਕੇ ਵਰੁਣ ਗਾਂਧੀ ਨੇ ਵਿੰਨਿ੍ਹਆ ਸਰਕਾਰ ’ਤੇ ਨਿਸ਼ਾਨਾ

image


ਪਿਛਲੇ ਪੰਜ ਸਾਲਾਂ ’ਚ ਭ੍ਰਿਸ਼ਟ ਕਾਰੋਬਾਰੀਆਂ ਦਾ 10 ਲੱਖ ਕਰੋੜ ਤਕ ਦਾ ਕਰਜ਼ਾ ਮਾਫ਼ ਕੀਤਾ ਗਿਆ


ਨਵੀਂ ਦਿੱਲੀ, 6 ਅਗੱਸਤ : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੁਫ਼ਤ ਦੀ ਰਿਉੜੀ’ ਵਾਲੀ ਟਿਪਣੀ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਸਨਿਚਰਵਾਰ ਨੂੰ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਭ੍ਰਿਸ਼ਟ ਕਾਰੋਬਾਰੀਆਂ ਦਾ 10 ਲੱਖ ਕਰੋੜ ਤਕ ਦਾ ਕਰਜ਼ਾ ਮਾਫ਼ ਕੀਤਾ ਗਿਆ।
ਵਰੁਣ ਗਾਂਧੀ ਨੇ ਟਵੀਟ ਕੀਤਾ, “ਜਿਹੜਾ ਸਦਨ ਗ਼ਰੀਬਾਂ ਨੂੰ 5 ਕਿਲੋ ਰਾਸ਼ਨ ਦੇਣ ਲਈ ‘ਧਨਵਾਦ’ ਦੀ ਇੱਛਾ ਰਖਦਾ ਹੈ। ਉਹੀ ਸਦਨ ਦਸਦਾ ਹੈ ਕਿ ਪੰਜ ਸਾਲਾਂ ਵਿਚ 10 ਲੱਖ ਕਰੋੜ ਰੁਪਏ ਤਕ ਦੇ ਭਿ੍ਰਸ਼ਟ ਕਾਰੋਬਾਰੀਆਂ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ। ‘ਮੁਫ਼ਤ ਦੀ ਰਿਉੜੀ ਲੈਣ ਵਾਲਿਆਂ ’ਚ ਮੇਹੁਲ ਚੋਕਸੀ ਅਤੇ ਰਿਸ਼ੀ ਅਗਰਵਾਲ ਦਾ ਨਾਂ ਸੱਭ ਤੋਂ ਉੱਪਰ ਹੈ। ਸਰਕਾਰੀ ਖਜਾਨੇ ’ਤੇ ਆਖ਼ਿਰ ਸੱਭ ਤੋਂ ਪਹਿਲਾ ਹੱਕ ਕਿਸ ਦਾ ਹੈ? ਭਾਜਪਾ ਨੇਤਾ ਨੇ ਸੰਸਦ ’ਚ ਸਰਕਾਰ ਦੀ ਤਰਫੋਂ ਚੋਟੀ ਦੇ 10 ਭਗੌੜੇ ਕਾਰੋਬਾਰੀਆਂ ਦੀ ਸੂਚੀ ਸਾਂਝੀ ਕਰਦੇ ਹੋਏ ਇਹ ਸਵਾਲ ਪੁਛਿਆ।
ਵਰੁਣ ਗਾਂਧੀ ਸੰਸਦ ’ਚ ਚਰਚਾ ਦੌਰਾਨ ਭਾਜਪਾ ਦੇ ਇਕ ਹੋਰ ਸਾਂਸਦ ਦੀ ਉਸ ਟਿਪਣੀ ਦਾ ਅਸਿੱਧੇ ਢੰਗ ਨਾਲ ਜ਼ਿਕਰ ਕਰ ਰਹੇ ਸਨ ਜਿਸ ਵਿਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ 19 ਦੌਰਾਨ 80 ਕਰੋੜ ਗ਼ਰੀਬ ਲੋਕਾਂ ਨੂੰ ਮੁਫ਼ਤ ਭੋਜਨ ਉਪਲਬੱਧ ਕਰਾ ਰਹੇ ਹਨ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿਚ ਕੁੱਝ ਸਿਆਸੀ ਪਾਰਟੀਆਂ ਵਲੋਂ ਚੋਣ ਲਾਭ ਲਈ ਮੁਫ਼ਤ ਸੇਵਾਵਾਂ ਦੇਣ ਦੀ ਆਲੋਚਨਾ ਕਰ ਕੇ ਇਕ ਨਵੀਂ ਬਹਿਸ ਛੇੜ ਦਿਤੀ ਹੈ। ਮੋਦੀ ਨੇ ਕਿਹਾ ਸੀ ਕਿ ਇਹ ਦੇਸ਼ ਦੇ ਵਿਕਾਸ ਲਈ ਬਹੁਤ ਨੁਕਸਾਨਦੇਹ ਹੈ।        (ਏਜੰਸੀ)