ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਪਹੁੰਚ ਕੇ ਲਗਵਾਈ ਤਨਖਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਲਕੇ ਸ਼ੁੱਕਰਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਿਭਾਉਣਗੇ ਸੇਵਾ

Cabinet Minister Harjot Singh Bains visited Gurdwara Sri Sis Ganj Sahib and collected his salary.

Cabinet Minister Harjot Singh Bains News .  ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਤਨਖਾਹ ਅਨੁਸਾਰ ਸ੍ਰੀ ਗੁਰੂ ਕੇ ਮਹੱਲ ਵਿਖੇ ਨੰਗੇ ਪੈਰ ਸਫਾਈ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਰਸਤੇ ’ਚ ਪਏ ਕੂੜੇ ਕਰਕਟ ਦੀ ਆਪਣੇ ਹੱਥੀਂ ਸਫਾਈ ਕੀਤੀ ਤੇ ਸੰਗਤ ਵਿਚ ਨਿਮਰਤਾ ਅਤੇ ਪਸਚਾਤਾਪ ਦੀ ਮਿਸਾਲ ਪੇਸ਼ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਤਨਖਾਹ ਅਨੁਸਾਰ ਹਰਜੋਤ ਬੈਂਸ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਉਨ੍ਹਾਂ ਵੱਲੋਂ ਇਥੇ ਜੋੜਿਆਂ ਦੀ ਸੇਵਾ ਕੀਤੀ ਗਈ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਇਕ ਨਿਮਾਣਾ ਸਿੱਖ ਹਾਂ ਅਤੇ ਮੇਰੇ ਕੋਲ ਨਾ ਕੋਈ ਹਸਤੀ ਅਤੇ ਨਾ ਹੀ ਮੇਰੀ ਕੋਈ ਔਕਾਤ ਹੈ। ਜਿਹੜਾ ਵੀ ਮਾਣ-ਸਨਮਾਨ ਮੈਨੂੰ ਮਿਲਿਆ, ਉਹ ਸਿਰਫ ਗੁਰੂ ਸਾਹਿਬ ਦੀ ਕਿਰਪਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੈਂ ਆਪਣਾ ਸਿਰ ਨਿਵਾ ਕੇ ਮੰਨਿਆ ਹੈ ਅਤੇ ਬਿਨਾ ਕਿਸੇ ਦਲੀਲ ਦੇ ਇਸ ’ਤੇ ਅਮਲ ਕਰ ਰਿਹਾ ਹਾਂ।


ਇਸ ਤੋਂ ਬਾਅਦ ਹਰਜੋਤ ਬੈਂਸ ਦੋ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਜੋੜਾ ਘਰ ’ਚ ਦੋ ਦਿਨ ਜੋੜਿਆ ਦੀ ਸੇਵਾ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।