Punbus and PRTC : ਰੱਖੜੀ ਤੋਂ ਇਕ ਦਿਨ ਪਹਿਲਾਂ ਕੱਚੇ ਮੁਲਾਜ਼ਮਾਂ ਦਾ ਵੱਡਾ ਐਲਾਨ, ਪਨਬੱਸ ਤੇ PRTC ਦੇ ਕੱਚੇ ਕਾਮੇ ਕਰਨਗੇ ਚੱਕਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punbus and PRTC : ਭਲਕੇ ਪੰਜਾਬ ਦੇ 27 ਡਿਪੂ ਰਹਿਣਗੇ ਬੰਦ

ਰੱਖੜੀ ਤੋਂ ਇਕ ਦਿਨ ਪਹਿਲਾਂ ਕੱਚੇ ਮੁਲਾਜ਼ਮਾਂ ਦਾ ਵੱਡਾ ਐਲਾਨ, ਪਨਬੱਸ ਤੇ PRTC ਦੇ ਕੱਚੇ ਕਾਮੇ ਕਰਨਗੇ ਚੱਕਾ ਜਾਮ

Punbus and PRTC News in Punjabi : ਪੰਜਾਬ ਰੋਡਵੇਜ਼ ਪੀਆਰਟੀਸੀ ਪਨਬਸ ਕੰਟਰੈਕਟ ਯੂਨੀਅਨ ਵੱਲੋਂ ਕੱਲ੍ਹ ਪੰਜਾਬ ਦੇ ਸਾਰੇ 27 ਦੇ 27 ਡਿਪੂਆਂ ਉਤੇ ਬੱਸਾਂ ਰੋਕ ਕੇ ਹੜਤਾਲ ਕੀਤੀ ਜਾਵੇਗੀ। ਅੱਜ ਪੰਜਾਬ ਦੇ 27 ਡਿਪੂਆਂ ਅੱਗੇ ਯੂਨੀਅਨ ਵੱਲੋਂ ਗੇਟ ਰੈਲੀ ਕੀਤੀ ਗਈ। ਯੂਨੀਅਨ ਦੇ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਕੱਲ੍ਹ ਤੱਕ ਨਾ ਮੰਨੀਆਂ ਤਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ 27 ਦੇ 27 ਡਿਪੂ ਬੰਦ ਕਰਕੇ ਪੂਰੀ ਤਰ੍ਹਾਂ ਚੱਕਾ ਜਾਮ ਕੀਤਾ ਜਾਵੇਗਾ।

ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸਰਕਾਰ ਸਾਨੂੰ ਲਾਅਰੇ ਲਗਾ ਰਹੀ ਹੈ ਅਤੇ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਕਈ ਵਾਰ ਸਰਕਾਰ ਵੱਲੋਂ ਮੰਤਰੀ ਟਰਾਂਸਪੋਰਟੇਸ਼ਨ ਪੰਜਾਬ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਜਿਸ ਦਾ ਹੱਲ ਅੱਜ ਤੱਕ ਨਹੀਂ ਹੋਇਆ।

ਅੱਜ ਪੰਜਾਬ ਭਰ ਵਿੱਚ 27 ਦੇ 27 ਪੰਜਾਬ ਰੋਡਵੇਜ਼ ਪੀਆਰਟੀਸੀ ਪਨਬਸ ਕੰਟਰੈਕਟਰ ਯੂਨੀਅਨ ਵੱਲੋਂ ਡਿਪੂਆਂ ਉਤੇ ਗੇਟ ਰੈਲੀ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਕੱਲ੍ਹ ਦੁਪਹਿਰ ਤੱਕ ਮੰਨ ਲਈਆਂ ਜਾਣ। ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਮਜਬੂਰਨ ਕੱਲ੍ਹ ਸਾਰੇ ਡਿਪੂਆਂ ਉਤੇ ਪੂਰੀ ਤਰ੍ਹਾਂ ਚੱਕਾ ਜਾਮ ਕੀਤਾ ਜਾਵੇਗਾ ਜਿਸ ਨਾਲ ਆਮ ਯਾਤਰੀਆਂ ਨੂੰ ਵੀ ਸਫਰ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ।

(For more news apart from Punbus and PRTC workers will create chaos News in Punjabi, stay tuned to Rozana Spokesman)