ਰੱਖੜੀ ਵਾਲੇ ਦਿਨ ਟ੍ਰਾਈਸਿਟੀ ’ਚ ਔਰਤਾਂ ਨੂੰ ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ
ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਐਲਾਨ, ਸਿਰਫ਼ ਟ੍ਰਾਈਸਿਟੀ ’ਚ ਹੀ ਲਾਗੂ ਹੋਵੇਗੀ ਸਹੂਲਤ
Women in Tricity will get free bus travel on Raksha Bandhan
Women in Tricity will get free bus travel on Raksha Bandhan : ਚੰਡੀਗੜ੍ਹ ਪ੍ਰਸ਼ਾਸਨ ਨੇ ਰੱਖੜੀ ਦੇ ਤਿਉਹਾਰ ਮੌਕੇ ਟ੍ਰਾਈਸਿਟੀ ’ਚ ਔਰਤਾਂ ਨੂੰ ਮੁਫ਼ਤ ਬੱਸ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਮੁਫ਼ਤ ਬੱਸ ਸਫਰ ਦੀ ਸਹੂਲਤ ਚੰਡੀਗੜ੍ਹ ’ਚ ਚੱਲਣ ਵਾਲੀਆਂ ਏਸੀ ਅਤੇ ਨੌਨ ਏਸੀ ਬੱਸਾਂ ’ਤੇ ਲਾਗੂ ਰਹੇਗੀ। ਜਦਕਿ ਲੰਬੇ ਰੂਟਾਂ ’ਤੇ ਚੱਲਣ ਵਾਲੀਆਂ ਸੀਟੀਯੂ ਦੀਆਂ ਬੱਸਾਂ ’ਤੇ ਇਹ ਸਹੂਲਤ ਲਾਗੂ ਨਹੀਂ ਹੋਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਹੁਕਮ ਮਹਿਲਾਵਾਂ ਦੀ ਸੁਤੰਤਰ ਅਤੇ ਸੁਰੱਖਿਅਤ ਯਾਤਰਾ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ, ਜਿਸ ਨਾਲ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।