ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡੀਸੀ ਨੂੰ ਪਾਈ ਝਾੜ ਨੂੰ ਲੋਕਾਂ ਨੇ ਦੱਸਿਆ ਸਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਜ਼ਾਨਾ ਸਪੋਕਸਮੈਨ ਦੇ ਪੋਲ ਸਰਵੇ...

Simrjeet Bains

ਚੰਡੀਗੜ੍ਹ: ਬਟਾਲੇ ਵਿੱਚ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕੇ ਵਿੱਚ ਲਗਭਗ 23 ਵਿਅਕਤੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਡਿਪਟੀ ਕਮਿਸ਼ਨਰ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਚਕਾਰ ਤਿੱਖੀ ਨੋਕ ਝੋਕ ਹੋ ਗਈ। ਗੱਲ ਉਸ ਸਮੇਂ ਵਧ ਗਈ। ਜਦੋਂ ਡਿਪਟੀ ਕਮਿਸ਼ਨਰ ਨੇ ਪੀੜਤਾਂ ਨੂੰ ਦਫ਼ਤਰ ਵਿੱਚੋਂ ਬਾਹਰ ਨਿਕਲਣ ਲਈ ਆਖ ਦਿੱਤਾ। ਇਸ ਤੇ ਸਿਮਰਜੀਤ ਸਿੰਘ ਬੈਂਸ ਨੇ ਆਖ ਦਿੱਤਾ ਕਿ ਇਹ ਉਨ੍ਹਾਂ ਦੇ ਬਾਪ ਦਾ ਦਫਤਰ ਨਹੀਂ ਹੈ। ਇਹ ਲੋਕਾਂ ਦਾ ਦਫ਼ਤਰ ਹੈ। ਸਿਮਰਜੀਤ ਸਿੰਘ ਬੈਂਸ ਦੇ ਦੱਸਣ ਅਨੁਸਾਰ ਇੱਕ ਅਖ਼ਬਾਰ ਵੱਲੋਂ ਇੱਕ ਮ੍ਰਿਤਕ ਵਿਅਕਤੀ ਦੀ ਫੋਟੋ ਛਾਪੀ ਗਈ ਸੀ।

ਇਸ ਵਿਅਕਤੀ ਦੇ ਰਿਸ਼ਤੇਦਾਰ ਅਖ਼ਬਾਰ ਵਿੱਚ ਲੱਗੀ। ਫੋਟੋ ਦੇਖ ਕੇ ਉਸ ਨੂੰ ਲੱਭਣ ਲਈ ਆਏ ਤਾਂ ਉਨ੍ਹਾਂ ਨੂੰ ਕਿਤੇ ਵੀ ਆਪਣੇ ਪਰਿਵਾਰਕ ਮੈਂਬਰ ਦਾ ਪਤਾ ਨਹੀਂ ਲੱਗਿਆ। ਜਦੋਂ ਇਹ ਪੀੜਤ ਵਿਅਕਤੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਪਤਾ ਕਰਨ ਲਈ ਗਏ ਤਾਂ ਡਿਪਟੀ ਕਮਿਸ਼ਨਰ ਦੁਆਰਾ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ। ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਪੀੜਤ ਵਿਅਕਤੀ ਨੂੰ ਕਿਸੇ ਹੋਰ ਹੀ ਮ੍ਰਿਤਕ ਦੀ ਦੇਹ ਲਿਜਾਣ ਲਈ ਵੀ ਕਿਹਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਡੀਸੀ ਦਾ ਪੀੜਤ ਪਰਿਵਾਰਾਂ ਨਾਲ ਇਸ ਤਰੀਕੇ ਨਾਲ ਪੇਸ਼ ਆਉਣਾ ਚੰਗੀ ਗੱਲ ਨਹੀਂ ਹੈ।

ਉਨ੍ਹਾਂ ਨੂੰ ਪੀੜਤਾਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ। ਸਵੇਰ ਤੋਂ ਪੀੜਤ ਆਪਣੇ ਵਿਅਕਤੀ ਨੂੰ ਲੱਭ ਰਹੇ ਹਨ। ਡਿਪਟੀ ਕਮਿਸ਼ਨ ਦਾ ਫਰਜ਼ ਬਣਦਾ ਸੀ ਕਿ ਉਹ ਸਬੰਧਿਤ ਅਖਬਾਰ ਦੇ ਉਸ ਫੋਟੋਗ੍ਰਾਫਰ ਨੂੰ ਬੁਲਾ ਕੇ ਪਤਾ ਕਰਦੇ ਕਿ ਇਹ ਫੋਟੋ ਉਨ੍ਹਾਂ ਨੂੰ ਕਿੱਥੋਂ ਪ੍ਰਾਪਤ ਹੋਈ ਹੈ। ਉਹ ਤਾਂ ਪੀੜਤਾਂ ਨੂੰ ਦਫ਼ਤਰ ਵਿੱਚੋਂ ਹੀ ਭਜਾਉਣ ਲੱਗ ਗਏ। ਇਸ ਤੇ ਡਿਪਟੀ ਕਮਿਸ਼ਨਰ ਨੇ ਸਿਮਰਜੀਤ ਸਿੰਘ ਬੈਂਸ ਨੂੰ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਗਲਤ ਬੋਲ ਰਹੇ ਹੋ। ਉਹ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਇਸ ਤੇ ਬੈਂਸ ਨੇ ਕਿਹਾ ਕਿ ਨਹੀਂ ਗੱਲ ਕਰਨੀ ਤਾਂ ਨਾ ਕਰੋ। ਸਾਨੂੰ ਆਪਣੀ ਗੱਲ ਸੁਣਾਉਣ ਦਾ ਤਰੀਕਾ ਪਤਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੇ ਫ਼ੇਸਬੁੱਕ ਪੇਜ਼ ‘ਤੇ ਕੀ ਸਿਮਰਜੀਤ ਬੈਂਸ ਵੱਲੋਂ ਗੁਰਦਾਸਪੁਰ ਦੇ ਡੀਸੀ ਦੀ ਜੋ ਝਾੜ ਪਾਈ ਗਈ ਕੀ ਉਹ ਸਹੀ ਹੈ? ਸਵਾਲ ਪਾਇਆ ਗਿਆ ਸੀ। ਇਸ ਦੇ ਜਵਾਬ ਵਿਚ 82% ਲੋਕਾਂ ਨੇ ਹਾਂ ਅਤੇ ਸਿਰਫ਼ 18% ਲੋਕਾਂ ਨੇ ਨਾ ਵਿਚ ਜਵਾਬ ਦਿੱਤਾ। ਇਸ ਪੋਲ ਵਿਚ ਸੈਂਕੜੇ ਲੋਕਾਂ ਨੇ ਕੁਮੈਂਟ ਕਰਕੇ ਆਪਣੇ ਵਿਚਾਰ ਵੀ ਪੇਸ਼ ਕੀਤੇ ਹਨ।

ਪਰਮਿੰਦਰ ਸਿੰਘ ਰੁਪਾਲ ਨੇ ਕੁਮੈਂਟ ਕੀਤਾ ਕਿ ਬਰਨਾਲਾ ਵਿਖੇ ਸਰਕਾਰੀ ਮੁਲਾਜ਼ਮ ਦੀ ਚੋਣਾਂ ਦੌਰਾਨ ਮੌਤ ਹੋ ਗਈ, ਡੀਸੀ ਤੇ ਏਡੀਸੀ ਪਰਵਾਰ ਨਾਲ ਲਿਖਤੀ ਕੀਤੇ ਗਏ ਸਮਝੌਤੇ ਤੋਂ ਮੁੱਕਰ ਗਏ।

ਐਸਡੀ ਬੋਪਾਰਾਏ ਨੇ ਕੁਮੈਂਟ ਕੀਤਾ, ਬਿਲਕੁਲ ਸਹੀ ਕੀਤਾ

ਇੰਦਰ ਜੋਰਡਨ ਨੇ ਕੁਮੈਂਟ ਕੀਤਾ, ਸਹੀ ਐ ਜੀ ਬਿਨ੍ਹਾ ਝਾੜ ਤੋਂ ਕੰਮ ਨਹੀਂ ਕਰਦੇ

ਆਰ ਸਹੋਤਾ ਨੇ ਕੁਮੈਂਟ ਕੀਤਾ, ਗਰੀਬ ਬੰਦੇ ਨੂੰ ਤਾਂ ਕੁਝ ਨਹੀਂ ਸਮਝਦੇ ਇਹ ਅਫ਼ਸਰ ਗੁੱਡ ਜੋਬ

ਨਿਰਮਲ ਸਿੰਘ ਆਨੰਦਪੁਰੀਆ ਨੇ ਕੁਮੈਂਟ ਕੀਤਾ, ਬਿਲਕੁਲ ਸਹੀ ਕਿਹਾ ਬੈਂਸ ਸਾਹਿਬ ਨੇ

ਹਰਵਿੰਦਰ ਸਿੰਘ ਨੇ ਕੁਮੈਂਟ ਕੀਤਾ, 101% ਠੀਕ ਕੀਤਾ ਬਟਾਲਾ ਦਾ ਐਮਐਲਏ ਬਣੋ ਬੈਂਸ ਸਾਬ, ਸਾਰੇ ਤੁਹਾਡੇ ਨਾਲ ਹਨ।

ਇਸ ਪੋਲ ਸਰਵੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿਮਰਜੀਤ ਬੈਂਸ ਵੱਲੋਂ ਡੀਸੀ ਨੂੰ ਝਾੜ ਪਾਉਣ ਕਿੰਨ ਕੁ ਜਾਇਜ਼ ਸੀ ਜ਼ਿਆਦਾ ਤਰ ਲੋਕਾਂ ਨੇ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿਚ ਕੁਮੈਂਟ ਕੀਤੇ।