ਹੁਣ ਪੰਜਾਬ ਅਤੇ ਚੰਡੀਗੜ੍ਹ 'ਚ ਕੋਵਿਡ 19 ਦੇ ਪ੍ਰਕੋਪ ਨੂੰ ਰੋਕਣ ਲਈ ਕੇਂਦਰੀ ਟੀਮਾਂਸੰਭਾਲਣਗੀਆਂ ਮੋਰਚਾ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਪੰਜਾਬ ਅਤੇ ਚੰਡੀਗੜ੍ਹ 'ਚ ਕੋਵਿਡ 19 ਦੇ ਪ੍ਰਕੋਪ ਨੂੰ ਰੋਕਣ ਲਈ ਕੇਂਦਰੀ ਟੀਮਾਂ ਸੰਭਾਲਣਗੀਆਂ ਮੋਰਚਾ

IMAGE

ਮੌਤਾਂ ਦੀ ਦਰ ਘਟਾਉਣ ਲਈ ਮੈਡੀਕਲ ਪ੍ਰਬੰਧਾਂ ਨੂੰ ਕਰਨਗੀਆਂ ਮਜ਼ਬੂਤ
 

ਨਵੀਂ ਦਿੱਲੀ/ਚੰਡੀਗੜ੍ਹ, 6 ਸਤੰਬਰ : ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਅਤੇ ਚੰਡੀਗੜ੍ਹ 'ਚ ਕੋਵਿਡ 19 ਮਹਾਂਮਾਰੀ ਦੀ ਮੌਤ ਦਰ ਘਟਾਉਣ ਲਈ ਕੰਟਰੋਲ, ਨਿਗਰਾਨੀ, ਪ੍ਰੀਖਣ ਅਤੇ ਮਰੀਜ਼ਾਂ ਦੇ ਪ੍ਰਭਾਵੀ ਮੈਡੀਕਲ ਪ੍ਰਬੰਧ ਲਈ ਸਿਹਤ ਉਪਾਆਂ ਨੂੰ ਮਜ਼ਬੂਤ ਕਰਨ 'ਚ ਉਥੇ ਦੇ ਪ੍ਰਸ਼ਾਸ਼ਨਾਂ ਨੂੰ ਸਹਿਯੋਗ ਪਹੁੰਚਾਉਣ ਲਈ ਕੇਂਦਰੀ ਟੀਮਾਂ ਤੈਨਾਤ ਕਰਨ ਦਾ ਫ਼ੈਸਲਾ ਲਿਆ ਹੈ।
ਪੰਜਾਬ 'ਚ ਕੋਵਿਡ-19 ਦੇ ਮਾਮਲੇ 61, 527 ਤਕ ਪਹੁੰਚ ਚੁੱਕੇ ਹਨ ਜਿਨ੍ਹਾਂ 'ਚ ਫਿਲਹਾਲ 15,870 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸੂਬੇ 'ਚ ਮਹਾਂਮਾਰੀ ਕਾਰਨ 1808 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੰਤਰਾਲੇ ਨੇ ਕਿਹਾ, ''ਸੂਬੇ 'ਚ ਪ੍ਰਤੀ ਦਸ ਲੱਖ 'ਤੇ ਜਾਂਚ 37,546 ਹੈ।
ਚੰਡੀਗੜ੍ਹ 'ਚ ਫਿਲਹਾਲ 2140 ਮਰੀਜ਼ ਇਲਾਜ ਅਧੀਨ ਹਨ ਜਦੋਂਕਿ ਸ਼ਹਿਰ 'ਚ ਹੁਣ ਤਕ ਇਸ ਦੇ 5502 ਮਾਮਲੇ ਸਾਹਮਣੇ ਆਏ ਹਨ। ਇਥੇ ਪ੍ਰਤੀ ਦਸ ਲੱਖ 'ਤੇ ਜਾਂਚ 38,054 ਹੈ ਅਤੇ ਲਾਗ ਦਰ 11.99 ਫ਼ੀ ਸਦੀ ਹੈ।
ਮੰਤਰਾਲੇ ਨੇ ਕਿਹਾ, ''ਉੱਚ ਪੱਧਰੀ ਦਲ ਸੂਬੇ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਨੂੰ ਕੰਟਰੋਲ, ਨਿਗਰਾਨੀ, ਪ੍ਰੀਖਣ ਅਤੇ ਮਰੀਜ਼ਾ ਦੇ ਪ੍ਰਭਾਵੀ ਮੈਡੀਕਲ ਪਬੰਧ ਲਈ ਸਿਹਤ ਉਪਾਆਂ ਨੂੰ ਮਜ਼ਬੂਤ ਕਰਨਗੇ ਤਾਕਿ ਮੌਤ ਦਰ ਘਟੇ ਅਤੇ ਲੋਕਾਂ ਦੀਆਂ  ਜ਼ਿੰਦਗੀਆਂ ਬਚਾਈਆਂ ਜਾ ਸਕਨ।''
ਮੰਤਰਾਲੇ ਨੇ ਇਹ ਵੀ ਕਿਹਾ, ''ਉਹ ਸਮੇਂ ਸਿਰ ਬਿਮਾਰੀ ਦਾ ਪਤਾ ਲਗਾਉਣ ਅਤੇ ਉਸ ਦੇ ਬਾਅਦ ਜ਼ਰੂਰੀ ਕਦਮਾਂ ਲਾਲ ਜੁੜੀਆਂ ਚੁਣੌਤੀਆਂ ਦੇ ਪ੍ਰਭਾਵੀ ਹੱਲ ਲਈ ਮਾਰਗਦਰਸ਼ਨ ਕਰਨਗੇ।'' ਇਨ੍ਹਾਂ ਦੋ ਮੈਂਬਰੀ ਟੀਮਾਂ 'ਚ ਪੀਜੀਆਈਐਮਈਆਰ ਦੇ ਭਾਈਚਾਰਕ ਮੈਡਿਸੀਨ ਮਾਹਰ ਅਤੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਮਹਾਂਮਾਰੀ ਵਿਗਿਆਨੀ ਹੋਣਗੇ। ਦੋਨਾਂ ਟੀਮਾਂ ਦਸ ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ 'ਚ ਰਹਿਣਗੀਆਂ ਅਤੇ ਕੋਰੋਨਾ ਵਾਇਰਸ ਦੇ ਪ੍ਰਬੰਧ 'ਚ ਮਾਰਗਦਰਸ਼ਨ ਕਰਨਗੀਆਂ।
(ਪੀਟੀਆਈ)