ਕਾਂਗਰਸ ਨੇ ਗੈਸ ਸਿਲੰਡਰਾਂ ਨਾਲ ‘ਮਹਿੰਗਾਈ ਡੈਣ’ ਦਾ ਡਾਕ ਟਿਕਟ ਬਣਵਾ ਕੇ ਕੇਂਦਰ ਸਰਕਾਰ ਘੇਰੀ
ਕਾਂਗਰਸ ਨੇ ਗੈਸ ਸਿਲੰਡਰਾਂ ਨਾਲ ‘ਮਹਿੰਗਾਈ ਡੈਣ’ ਦਾ ਡਾਕ ਟਿਕਟ ਬਣਵਾ ਕੇ ਕੇਂਦਰ ਸਰਕਾਰ ਘੇਰੀ
ਕਾਂਗਰਸ ਵਰਕਰ ਇਹ ਟਿਕਟਾਂ ਲਗਾ ਕੇ ਮੋਦੀ
ਇੰਦੌਰ, 6 ਸਤੰਬਰ : ਇੰਦੌਰ ਵਿਚ ਕਾਂਗਰਸ ਆਗੂਆਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਰਸੋਈ ਗੈਸ ਦੀ ਲੱਕਤੋੜ ਮਹਿੰਗਾਈ ਲਈ ਕੇਂਦਰ ਸਰਕਾਰ ਵਿਰੁਧ ਵਿਰੋਧ ਪ੍ਰਗਟਾਉਣ ਲਈ ਡਾਕ ਵਿਭਾਗ ਦੀ ‘ਮਾਈ ਸਟਾਂਪ’ ਯੋਜਨਾ ਤਹਿਤ ਦੋ ਖ਼ਾਸ ਡਾਕ ਟਿਕਟਾਂ ਬਣਵਾਈਆਂ ਹਨ। ਕਾਂਗਰਸ ਆਗੂ ਨੇ ਦਸਿਆ ਕਿ ਇਨ੍ਹਾਂ ਵਿਚੋਂ ਇਕ ਡਾਕ ਟਿਕਟ ’ਤੇ ਉਹ ਕਾਰਟੂਨ ਛਪਿਆ ਹੈ ਜਿਸ ਵਿਚ ਇਕ ਪ੍ਰੇਸ਼ਾਨ ਆਮ ਆਦਮੀ ਰਸੋਈ ਗੈਸ ਸਿਲੰਡਰ ’ਤੇ ਸਵਾਰ ‘ਮਹਿੰਗਾਈ ਦੀ ਡੈਣ’ ਨੂੰ ਢੋਅ ਰਿਹਾ ਦਿਖਾਈ ਦਿੰਦਾ ਹੈ। ਕਾਂਗਰਸ ਆਗੂ ਮੁਤਾਬਕ ਦੂਜੀ ਡਾਕ ਟਿਕਟ ’ਤੇ ਰਸੋਈ ਗੈਸ ਸਿਲੰਡਰ ਦੀ ਤਸਵੀਰ ’ਤੇ ‘ਅਬਕੀ ਬਾਰ, 1,000 ਪਾਰ’ ਦਾ ਨਾਹਰਾ ਲਿਖ ਕੇ ਇਸ ਘਰੇਲੂ ਬਾਲਣ ਦੇ ਮੁੱਲ ਵਿਚ ਲਗਾਤਾਰ ਵਾਧੇ ਵਲ ਧਿਆਨ ਖਿਚਿਆ ਗਿਆ ਹੈ।
ਕਾਂਗਰਸ ਆਗੂਆਂ ਨੇ ਪਾਰਟੀ ਦੇ ਸੀਨੀਅਰ ਆਗੂ ਸੱਜਣ ਸਿੰਘ ਵਰਮਾ ਦੀ ਮੌਜੂਦਗੀ ਵਿਚ ਦੋਹਾਂ ਡਾਕ ਟਿਕਟਾਂ ਨੂੰ ਮੀਡੀਆ ਅੱਗੇ ਪੇਸ਼ ਕੀਤਾ।
ਉਨ੍ਹਾਂ ਕਿਹਾ ਕਿ ਰਸੋਈ ਗੈਸ ਅਤੇ ਆਮ ਲੋੜ ਦੀਆਂ ਹੋਰ ਚੀਜ਼ਾਂ ਦੀ ਅਸਮਾਨੀ ਚੜ੍ਹੀਆਂ ਕੀਮਤਾਂ ਵਿਰੁਧ ਸੂਬਾ ਕਾਂਗਰਸ ਵਰਕਰ ਦੋਹਾਂ ਡਾਕ ਟਿਕਟਾਂ ਨੂੰ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਭੇਜਣ ਦਾ ਅਭਿਆਨ ਸ਼ੁਰੂ ਕਰਨਗੇ। ਇਸ ਵਿਚਾਲੇ ਡਾਕ ਵਿਭਾਗ ਦੇ ਇਕ ਸਥਾਨਕ ਅਧਿਕਾਰੀ ਨੇ ਕਿਹਾ ਕਿ ਉਹ ਕਾਂਗਰਸ ਵਲੋਂ ਮੀਡੀਆ ਅੱਗੇ ਪੇਸ਼ ਕੀਤੀਆਂ ਡਾਕ ਟਿਕਟਾਂ ਬਾਰੇ ਸਬੰਧਤ ਅਫ਼ਸਰਾਂ ਤੋਂ ਜਾਣਕਾਰੀ ਲੈ ਰਹੇ ਹਨ। (ਪੀਟੀਆਈ)