ਫ਼ਾਰਮਰ ਫ਼ਸਟ ਪ੍ਰਾਜੈਕਟ ਦੇ ਲਾਭਪਾਤਰੀ ਕਿਸਾਨ ਦਾ ਰਾਸ਼ਟਰੀ ਪੱਧਰ 'ਤੇ ਸਨਮਾਨ
ਫ਼ਾਰਮਰ ਫ਼ਸਟ ਪ੍ਰਾਜੈਕਟ ਦੇ ਲਾਭਪਾਤਰੀ ਕਿਸਾਨ ਦਾ ਰਾਸ਼ਟਰੀ ਪੱਧਰ 'ਤੇ ਸਨਮਾਨ
ਲੁਧਿਆਣਾ, 6 ਸਤੰਬਰ (ਆਰ.ਪੀ. ਸਿੰਘ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਚਲਾਏ ਜਾ ਰਹੇ 'ਫ਼ਾਰਮਰ ਫ਼ਸਟ ਪ੍ਰਾਜੈਕਟ' ਨਾਲ ਜੁੜੇ ਕਿਸਾਨ ਜਗਤਾਰ ਸਿੰਘ ਨੂੰ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਹਿਤ ਏਕੀਕਿ੍ਤ ਖੇਤੀ ਢਾਂਚਾ ਅਪਣਾ ਕੇ ਸਫ਼ਲਤਾ ਪ੍ਰਾਪਤ ਕਰਨ ਹਿਤ ਕÏਮੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ¢ ਉਨ੍ਹਾਂ ਨੂੰ ਇਹ ਸਨਮਾਨ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਹੈਦਰਾਬਾਦ ਵਿਖੇ ਕਾਰਜਸ਼ੀਲ ਸੰਸਥਾ ਵਿਚ ਦਿਤਾ ਗਿਆ¢
ਜਗਤਾਰ ਸਿੰਘ ਨਵੰਬਰ 2016 ਤੋਂ ਇਸ ਪ੍ਰਾਜੈਕਟ ਨਾਲ ਜੁੜੇ ਹੋਏ ਹਨ¢ ਪਹਿਲਾਂ ਉਹ ਸਿਰਫ ਕਣਕ-ਝੋਨੇ ਦੀ ਕਾਸ਼ਤ ਕਰਦੇ ਸਨ ਜੋ ਕਿ ਬਹੁਤੀ ਮੁਨਾਫ਼ੇਵੰਦ ਨਹੀਂ ਸੀ ਪਰ ਇਸ ਪ੍ਰਾਜੈਕਟ ਨਾਲ ਜੁੜ ਕੇ ਅਤੇ ਜਾਗਰੂਕਤਾ ਪ੍ਰਾਪਤ ਕਰਦਿਆਂ ਉਨ੍ਹਾਂ ਨੇ ਵਿਗਿਆਨੀ ਕਿਸਾਨ ਮਿਲਣੀਆਂ, ਸਿਖਲਾਈ ਪ੍ਰੋਗਰਾਮ, ਵਿਭਿੰਨ ਪ੍ਰਦਰਸ਼ਨੀਆਂ ਆਦਿ ਦਾ ਲਾਭ ਲੈਂਦਿਆਂ ਹੋਇਆਂ ਧਾਤਾਂ ਦਾ ਚੂਰਾ, ਪਸ਼ੂ ਚਾਟ ਅਤੇ ਹੋਰ ਕਈ ਤਕਨਾਲੋਜੀਆਂ ਸਿੱਖੀਆਂ¢ ਇਸ ਪ੍ਰਾਜੈਕਟ ਤਹਿਤ ਕਿਸਾਨਾਂ ਨੂੰ ਵਿਭਿੰਨ ਤਰੀਕਿਆਂ ਦੀਆਂ ਕਿੱਟਾਂ ਵੀ ਮੁਹੱਈਆ ਕੀਤੀਆਂ ਜਾਂਦੀਆਂ ਹਨ¢ ਇਸ ਏਕੀਕਿ੍ਤ ਢਾਂਚੇ ਨਾਲ ਹੁਣ ਸਾਰਾ ਸਾਲ ਉਨ੍ਹਾਂ ਨੂੰ ਵਧੀਆ ਆਮਦਨ ਹੁੰਦੀ ਹੈ¢ ਉਹ ਡੇਢ ਏਕੜ ਭੂਮੀ 'ਤੇ ਬਾਗਬਾਨੀ, ਸਬਜ਼ੀ ਅਤੇ ਡੇਅਰੀ ਦਾ ਕਿੱਤਾ ਕਰ ਰਹੇ ਹਨ¢ ਇਹ ਪ੍ਰਾਜੈਕਟ ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਵਿਤੀ ਸਹਾਇਤਾ ਪ੍ਰਾਪਤ ਹੈ ਜੋ ਕਿ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਦੀ ਨਿਗਰਾਨੀ ਅਧੀਨ ਚਲਾਇਆ ਜਾ ਰਿਹਾ ਹੈ¢ ਡਾ. ਵਾਈ ਐਸ ਜਾਦੋਂ, ਮੁੱਖ ਨਿਰੀਖਕ ਦੇ ਤÏਰ 'ਤੇ ਸੇਵਾਵਾਂ ਦੇ ਰਹੇ ਹਨ¢ ਡਾ. ਬਰਾੜ ਨੇ ਇਸ ਕÏਮੀ ਸਨਮਾਨ ਲਈ ਸਾਰੀ ਟੀਮ ਨੂੰ ਵਧਾਈ ਦਿਤੀ¢ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੀ ਟੀਮ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਅਗਾਂਹਵਧੂ ਕਿਸਾਨ ਦੂਸਰੇ ਕਿਸਾਨਾਂ ਲਈ ਵੀ ਪ੍ਰੇਰਣਾ ਦਾ ਪ੍ਰਤੀਕ ਬਣਦੇ ਹਨ¢ ਉਨ੍ਹਾਂ ਕਿਹਾ ਕਿ ਅਜਿਹੀਆਂ ਵਿਧੀਆਂ ਨਾਲ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕੀਤਾ ਜਾ ਸਕਦਾ ਹੈ¢
L48_R P Singh_06_02