ਦਸਵੀਂ ਤੇ ਬਾਰਵੀਂ ਦੇ ਪੇਪਰਾਂ ਦੀ PSEB ਨੇ ਡੇਟਸ਼ੀਟ ਕੀਤੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਂਹ ਅਤੇ ਹੜ੍ਹਾਂ ਕਾਰਨ ਮੁਲਤਵੀ ਹੋਏ ਸਨ ਪੇਪਰ

PSEB releases datesheet for 10th and 12th papers

ਐੱਸ.ਏ.ਐੱਸ. ਨਗਰ : ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਅਗਸਤ 2025 ਦੀਆਂ ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ (ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 27-08-2025 ਤੋਂ) ਮੁਲਤਵੀ ਕੀਤੀਆਂ ਗਈਆਂ ਸਨ, ਹੁਣ ਇਹ ਪ੍ਰੀਖਿਆਵਾਂ ਪਹਿਲਾਂ ਨਿਰਧਾਰਿਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਤੇ ਨਿਮਨਲਿਖਤ ਮਿਤੀਆਂ ਅਨੁਸਾਰ ਹੋਣਗੀਆਂ:-

ਲੜੀ ਨੰ:    ਸ਼੍ਰੇਣੀ             ਪਹਿਲਾਂ ਜਾਰੀ ਡੇਟਸ਼ੀਟ          ਹੁਣ ਜਿਸ ਮਿਤੀ ਨੂੰ 

                                  ਅਨੁਸਾਰ ਪ੍ਰੀਖਿਆ ਦੀ ਮਿਤੀ     ਪ੍ਰੀਖਿਆ ਹੋਵੇਗੀ
1    ਦਸਵੀਂ ਅਤੇ ਬਾਰ੍ਹਵੀਂ    27-08-2025                    09-09-2025 (ਮੰਗਲਵਾਰ)
2    ਦਸਵੀਂ ਅਤੇ ਬਾਰ੍ਹਵੀਂ    28-08-2025                    10-09-2025(ਬੁੱਧਵਾਰ)
3    ਦਸਵੀਂ ਅਤੇ ਬਾਰ੍ਹਵੀਂ    29-08-2025                    11-09-2025(ਵੀਰਵਾਰ)

ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਹੈ।