ਪੁੱਤ ਹੋਇਆ ਕਪੁੱਤ, ਨਸ਼ਿਆਂ ਪਿੱਛੇ ਲਈ ਮਾਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ

Murder

ਸ੍ਰੀ ਮੁਕਤਸਰ ਸਾਹਿਬ : ਅੱਜ ਕੱਲ੍ਹ ਰਿਸ਼ਤਿਆਂ ਵਿੱਚ ਕੋਈ ਮੋਹ ਪਿਆਰ ਨਹੀਂ ਰਹਿ ਗਿਆ। ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਕੋਈ ਵੀ ਆਪਣਾ ਨਹੀਂ ਸਾਰੇ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ ਨੇ।

ਭਰਾ-ਭਰਾ ਨੂੰ ਜ਼ਮੀਨ ਖਾਤਰ ਮਾਰੀ ਜਾਂਦਾ। ਅਜਿਹਾ ਹੀ ਮਾਮਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਗਿੱਦੜਬਾਹਾ ਦੇ ਪਿੰਡ ਭਾਰੂ ਵਿਖੇ ਸਾਹਮਣੇ ਆਇਆ ਹੈ ਜਿੱਥੇ ਇਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਨੂੰ ਮੌਤ ਦੀ ਨੀਂਦ ਸਵਾ ਦਿੱਤਾ ਹੈ।  

ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਧੀ ਸੁਰਜੀਤ ਕੌਰ ਵਾਸੀ ਮਾਹਣੀ ਖੇੜਾ ਨੇ ਦੱਸਿਆ ਕਿ ਮੈਂ ਆਪਣੀ ਮਾਂ ਨੂੰ ਮਿਲਣ ਪਿੰਡ ਭਾਰੂ ਆਈ ਹੋਈ ਸੀ ਉਸ ਵਕਤ ਮੇਰੇ ਭਤੀਜੇ ਤੇ ਭਰਜਾਈ ਖੇਤ ਵਿੱਚ ਕੰਮ ਕਰਨ ਲਈ ਖੇਤ ਗਏ ਹੋਏ ਸਨ ਉਨ੍ਹਾਂ ਨੇ ਦੱਸਿਆਂ ਕਿ ਮੇਰਾ ਭਰਾ ਪੂਰਨ ਸਿੰਘ ਮੇਰੀ  ਬਜੁਰਗ ਮਾਂ ਬਲਵੀਰ ਕੌਰ ਨੂੰ ਨਸ਼ੇ ਦੀ ਪੂਰਤੀ ਕਰਨ ਲਈ ਅਕਸਰ ਤੰਗ  ਪਰੇਸ਼ਾਨ ਕਰਦਾ ਸੀ ਤੇ ਅਕਸਰ ਹੀ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ

ਜਦ  ਅੱਜ ਉਸਨੇ ਅੱਜ ਮੇਰੀ ਮਾਂ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਮੇਰੀ ਮਾਂ ਨੇ ਪੈਸੇ ਦੇਣ  ਤੋਂ ਅਸਮੱਰਥਾ ਜਾਹਿਰ ਕੀਤੀ ਤਾਂ ਮੇਰਾ ਭਰਾ ਤੈਸ਼ ਵਿੱਚ ਆ ਗਿਆ ਅਤੇ ਉਸ ਨੇ ਮੇਰੀ ਮਾਂ ਨੂੰ ਚੁੱਕ ਕੇ ਪਾਣੀ ਵਾਲੀ ਡਿੱਗੀ ਵਿੱਚ ਸੁੱਟ ਦਿੱਤਾ ਉਹ ਬਜ਼ੁਰਗ ਹੋਣ ਕਾਰਣ ਡਿੱਗੀ ਵਿੱਚੋ ਬਾਹਰ ਨਾ ਨਿਕਲ ਸਕੀ ਤੇ ਉਸਨੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਬਾਹਰ ਕੱਢੇਗੀ ਤਾਂ ਤੇਰਾ ਵੀ ਇਹੀ ਹਸ਼ਰ ਹੋਵੇਗਾ

ਫੇਰ ਮੈਂ ਰੋਲਾ ਪਾਇਆ ਤੇ ਮਾਂ ਨੂੰ ਪਾਣੀ ਵਾਲੀ ਡਿੱਗੀ ਵਿੱਚੋ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਦੋਂ ਤੱਕ ਮਾਤਾ ਦੀ ਮੌਤ ਹੋ ਚੁੱਕੀ ਸੀ ਤੇ ਜਦ ਇਸ ਸਬੰਧੀ  ਤਫਤੀਸ਼ੀ ਅਫਸਰ ਏਐਸ ਆਈ ਜਸਕਰਨ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਨਾਂ ਦਾ ਕਹਿਣਾ ਸੀ ਕਿ ਮਿ੍ਤਕ ਦੀ ਧੀ ਸੁਰਜੀਤ ਕੌਰ ਦੇ ਬਿਆਨਾ ਤੇ ਪੂਰਨ।ਸਿੰਘ ਤੇ 302 ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।